ਜਿਹੜਾ ਰਸੂਲ ਪਾਕ ਤੋਂ ਕੁਰਬਾਨ ਹੋ ਗਿਆ

ਜਿਹੜਾ ਰਸੂਲ ਪਾਕ ਤੋਂ ਕੁਰਬਾਨ ਹੋ ਗਿਆ
ਸਮਝੋ ਉਹਦੀ ਨਿਜਾਤ ਦਾ ਸਾਮਾਨ ਹੋ ਗਿਆ

ਮੇਰੇ ਨਬੀ ਦੇ ਨੂਰ ਦਾ ਹੋਇਆ ਜਦੋਂ ਜ਼ਹੂਰ
ਮੇਰਾ ਖ਼ੁਦਾ ਦੀ ਜ਼ਾਤ ਤੇ ਈਮਾਨ ਹੋ ਗਿਆ

ਕਰਦੇ ਨੇਂ ਰਸ਼ਕ ਵੇਖ ਕੇ ਸਾਰੇ ਮਲਾਇਕਾ
ਜਿਬਰਾਈਲ ਕਮਲੀ ਵਾਲੇ ਦਾ ਦਰਬਾਨ ਹੋ ਗਿਆ

ਰਾਜ਼ੀ ਗੁਣਹਗਾਰ ਤੇ ਹੋ ਜਾਏਗਾ ਖ਼ੁਦਾ
ਰਾਜ਼ੀ ਜੇ ਦੋ ਜਹਾਨ ਦਾ ਸੁਲਤਾਨ ਹੋ ਗਿਆ

ਆਈ ਅਖ਼ੀਰ ਵਕਤ ਜਦੋਂ ਦੀ ਯਾਦਦ
ਮਰ ਜਾਣਾ ਮੇਰੇ ਵਾਸਤੇ ਆਸਾਨ ਹੋ ਗਿਆ

ਜਿਸ ਨੂੰ ਮਿਲੀ ਜ਼ਹੋਰੀ ਮੁਹੱਬਤ ਹਜ਼ੂਰ(ਅਲੈ.) ਦੀ
ਅੱਲ੍ਹਾ ਦਾ ਫ਼ਜ਼ਲ ਉਹਦਾ ਨਿਗਹੇਬਾਨ ਹੋ ਗਿਆ

ਹਵਾਲਾ: ਕਿੱਥੇ ਤੇਰੀ ਸੁਣਾ-ਏ-, ਸਫ਼ਾ 51 ( ਹਵਾਲਾ ਵੇਖੋ )