ਕਾਫ਼-ਕਿਲ੍ਹਾ ਉਸਾਰ ਕੇ ਹੱਸਣ ਵਾਲਾ
ਕਾਫ਼-ਕਿਲ੍ਹਾ ਉਸਾਰ ਕੇ ਹੱਸਣ ਵਾਲਾ
ਸੋਹਣਾ ਨੈਣਾਂ ਦੇ ਮੋਰਚੇ ਲਾ ਬੈਠਾ
ਪਲਕਾਂ ਵਾਲਿਆਂ ਪੱਟੀਆਂ ਚਾਹੜ ਕੇ ਤੇ,
ਮੈਂਡਾ ਅਕਲ ਤੇ ਸਬਰ ਲੁਟਾ ਬੈਠਾ
ਵੱਲ ਵੱਲ ਕੇ ਦਿਲ ਨੂੰ ਘੱਤ ਘੇਰਾ,
ਫੰਧ ਜ਼ੁਲਫ਼ ਕਮੰਦ ਦੇ ਪਾ ਬੈਠਾ
ਮੇਰੀ ਦਲ ਦੀ ਬੂਟਿਆ ਲੁੱਟ ਦਿੱਲੀ,
ਹੁਸਨ ਅਪਣਾ ਹੁਕਮ ਚਲਾ ਬੈਠਾ