ਸ਼ੀਨ-ਸ਼ਹਿਰ ਦੇ ਉੜਦ ਬਾਜ਼ਾਰ ਅੰਦਰ

ਸ਼ੀਨ-ਸ਼ਹਿਰ ਦੇ ਉੜਦ ਬਾਜ਼ਾਰ ਅੰਦਰ
ਅਸਾਂ ਸਾਧ ਤੇ ਚੋਰ ਇਕ ਜਾ ਡਿਠੇ

ਉੱਪਰ ਸ਼ਾਖ਼ ਸ਼ਗੂਫ਼ਿਆਂ ਨਾਚ ਕਰਦੇ,
ਅਸਾਂ ਭੂੰਡ ਤੇ ਭੌਰ ਇਕ ਜਾ ਡਿਠੇ

ਅੰਦਰ ਜੰਗਲਾਂ ਚੁਗਦੇ ਡਾਰ ਬਣਾ ਬਣਾ,
ਅਸਾਂ ਕਾਗ ਤੇ ਮੋਰ ਇਕ ਜਾ ਡਿਠੇ

ਫਿਰਦੇ ਬੂਟਿਆ ਗਰਦ ਖ਼ਜ਼ਾਨਿਆਂ ਦੇ
ਚਸ਼ਮ ਸ਼ੋਖ਼ ਤੇ ਕੌਰ ਇਕ ਜਾ ਡਿਠੇ