See this page in :
ਡੈਵੇ ਵਾਂਗੂੰ ਬਿੱਲੀਆਂ ਅੱਖੀਂ
ਨਿੰਦਰ ਝਾੜ ਕੇ ਖੁਲ੍ਹੀਆਂ ਅੱਖੀਂ
ਵੇਖਣ ਹੋਇਆ ਸ਼ੋਰ ਸ਼ਰਾਬਾ
ਮੇਰੇ ਪਿੰਡੇ ਟੱਲੀਆਂ ਅੱਖੀਂ
ਕੀ ਲੱਭਾ ਈ ਹੋਸ਼ ਗੰਵਾ ਕੇ
ਰੱਖੀਂ ਫਿਰਦਾਂ ਤਲੀਆਂ ਅੱਖੀਂ
ਮੈਂ ਕੱਧਾਂ ਨੂੰ ਲੋਨ ਚਟਾਇਆ
ਮੈਂ ਕੱਧਾਂ ਤੇ ਮਿਲੀਆਂ ਅੱਖੀਂ
ਉਨੇ ਆਪਣੀ ਸੂਰਤ ਤੱਕਣੀ
ਕਾਸਦ ਦੇ ਹੱਥ ਘੱਲੀਆਂ ਅੱਖੀਂ
ਦੂਰੋਂ ਜਾ ਕੇ ਯਾਰ ਮਨਾਇਆ
ਪਿੱਛੋਂ ਜਾ ਕੇ ਰਲੀਆਂ ਅੱਖੀਂ
ਸਾਡਾ ਵੇਖਣ ਬੇ ਰੰਗਾ ਏ
ਸਾਡੇ ਹੱਥੋਂ ਚਲੀਆਂ ਅੱਖੀਂ
ਤੇਰੇ ਬਾਹਜੋਂ ਪੱਥਰ ਹੈ ਸਨ
ਤੂੰ ਆ ਯੂੰ ਤੇ ਹੱਲਿਆਂ ਅੱਖੀਂ
ਸਾਡੇ ਵਸੋਂ ਬਾਹਰ ਚੰਨਾਂ
ਤੇਰੀ ਮੇਰੀ ਝੱਲੀਆਂ ਅੱਖੀਂ
ਮੈਂ ਪੀੜਾਂ ਨੂੰ ਮਾਸ ਖੁਆਵਾਂ
ਰਹਿ ਗਿਆ ਨੀਂ ਕਲ੍ਹਾਂ ਅੱਖੀਂ