ਚਿੱਟੇ ਦਿਨ ਨੂੰ ਸ਼ਾਮਾਂ ਦੇ ਵਿਚ ਰੱਖਿਆ ਸੀ

ਚਿੱਟੇ ਦਿਨ ਨੂੰ ਸ਼ਾਮਾਂ ਦੇ ਵਿਚ ਰੱਖਿਆ ਸੀ
ਤੂੰ ਖ਼ਾਸਾਂ ਨੂੰ ਆਮਾਂ ਦੇ ਵਿਚ ਰੱਖਿਆ ਸੀ

ਲੋਕੀ ਬਹੁਤੇ ਨਾਮ ਈ ਰਟੀ ਫਿਰਦੇ ਸਨ
ਹਾਲਾਂਕਿ ਕੀ ਨਾਮਾਂ ਦੇ ਵਿਚ ਰੱਖਿਆ ਸੀ

ਅਕਲ ਦੇ ਘੜੇ ਨੂੰ ਮੂਧੀਆਂ ਕਰਕੇ ਬੈਠੇ ਸਨ
ਬੱਲ ਜਿਆ ਹੱਕ ਜਾਮਾਂ ਦੇ ਵਿਚ ਰੱਖਿਆ ਸੀ

ਸਾਰੀ ਉਮਰ ਤੋਂ ਜੀਹਨਦੀ ਪੱਗ ਦਾ ਪੇਚ ਰਹਿਓਂ
ਤੈਨੂੰ ਉਸ ਗ਼ੁਲਾਮਾਂ ਦੇ ਵਿਚ ਰੱਖਿਆ ਸੀ