ਤੂੰ ਕਿਉਂ ਮੈਨੂੰ ਲੱਭ ਲੇਨੀ ਐਂ ?
ਜਿਥੇ ਵੀ ਮੈਂ ਲੁਕਣਾ ਵਾਂ
ਜਿਹੜੀ ਨੁੱਕਰ ਦੇ ਵਿਚ ਬਹਿਣਾ ਆਂ
ਜਿਹੜੀ ਬੁੱਕਲ ਦੇ ਵਿਚ ਰਹਿਣਾ ਆਂ
ਹਰ ਥਾਂ ਤੇਰਾ ਚਾਨਣ ਏ
ਮੈਨੂੰ ਰੌਣ ਦੀ ਥਾਂ ਨਈਂ ਲੱਭਦੀ