ਤਿੰਨ ਤੋਂ ਅੱਗੇ

ਇਸ਼ਕ ਦੀ ਚੌਥੀ ਮੰਜ਼ਿਲ ਉੱਤੇ ਪਹਿਲਾ ਕਮਰਾ ਹਿਜਰ ਦਾ ਏ
ਗੁਜੀਆਂ ਪੈੜਾਂ ਦੇ ਕਈ ਜਿੰਦਰੇ
ਕਿਸੇ ਨੇਂ ਇੱਕੋ ਬੂਹੇ ਅਤੇ ਘੱਟ ਛੱਡੇ ਨੇਂ
ਜਿੰਦਰੇ ਮਾਰਨ ਆਲ਼ਾ ਰਾਖਾ
ਅਟੱਹੇ ਵੇਲੇ ਹੱਸਦਾ ਹੱਸਦਾ
ਚਾਬੀਆਂ ਆਲ਼ਾ ਛੱਲਾ ਆਪਣੀ ਉਂਗਲ਼ ਵਿਚ ਘੁਮਾਈ ਫਿਰਦਾ ਏ
ਗੱਲ ਕੋਈ ਦਿਲ ਤੇ ਲਾਈ ਫਿਰਦਾ ਏ