ਸ਼ਾਮ ਦੀ ਤਰਾਂ ਆਇਆ
ਬੇਸ਼ੁਮਾਰ ਬਾਗ਼ਾਂ ਤੇ
ਉਬਰ ਦੀ ਤਰਾਂ ਛਾਇਆ
ਖ਼ਾਬ ਵਿਚ ਕਦੇ ਦੱਸਿਆ
ਸਾਮ੍ਹਣੇ ਕਦੇ ਆਇਆ
ਤਾਇਰਾਂ ਦੀ ਦਲਸੋਜ਼ੀ
ਰਹਰਵਾਂ ਦੀ ਜਾ ਨਿੱਕਾ ਹੀ
ਸ਼ਬ ਦਿਆਂ ਮਨਾਜਾਤਾਂ
ਰੰਜਿਸ਼-ਏ- ਸਹਿਰਗਾ ਹੀ
ਰਾਦ ਜਦ ਗਰਜਦਾ ਏ
ਕੋਹ ਜਦ ਲਰਜ਼ ਦੇ ਨੇਂ
ਬੇ ਕਨਾਰ ਦੁਸ਼ਿਤਾਂ ਤੇ
ਉਬਰ ਜਦ ਬਰਸ ਦੇ ਨੇਂ
ਇਕ ਤਵੀਲ ਮਸਤੀ ਦੇ
ਬੇਸ਼ੁਮਾਰ ਹਿੱਸੇ ਨੇਂ
ਸਾਰੀ ਯਾਦ ਉਹਦੀ ਏ
ਸਾਰੇ ਉਹਦੇ ਕਿੱਸੇ ਨੇਂ