ਹੁਣ ਹੋਰ ਕੀ ਬਾਕੀ ਰਹਿ ਗਿਆ ਏ

ਮੁਨੀਰ ਨਿਆਜ਼ੀ

ਹੁਣ ਹੋਰ ਕੀ ਬਾਕੀ ਰਹਿ ਗਿਆ ਏ
ਥੋੜੀ ਜਿਹੀ ਬਹਾਦਰੀ ਜਿਹੜੀ ਇਕ ਦੂਜੇ ਤੇ ਖ਼ਰਚ ਹੋਣ ਤੋਂ ਬਚ ਗਈ
ਗੁਜ਼ਰ ਗਏ ਬਜ਼ੁਰਗਾਂ ਦੀਆਂ ਮਿਸਾਲਾਂ
ਘਰੋਂ ਕੀ ਬਣਨ ਨਿਕਲੇ ਸਾਂ ਤੇ ਕੀ ਬਣ ਗਏ
ਇਹੋ ਜਏ ਮਲਾਲ ਤੇ ਹੋਰ ਛੋਟੇ ਛੋਟੇ ਦੁੱਖ
ਹੋਣ ਤੇ ਨਾਂ ਹੋਣ ਦੀਆਂ ਹੱਦਾਂ ਉੱਤੇ
ਛੋਟੇ ਛੋਟੇ ਸੁਫ਼ਨੇ
ਘਣ ਦੇ ਖਾਹਦੇ ਸ਼ਜਰ
ਕਸੀ ਆਨ ਵਾਲੀ ਮਦਦ ਦੀ ਆਸ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਮੁਨੀਰ ਨਿਆਜ਼ੀ ਦੀ ਹੋਰ ਸ਼ਾਇਰੀ