ਅਜੇ ਕਿਆਮਤ ਨਈਂ ਆਈ

ਅਜੇ ਕਿਆਮਤ ਨਈਂ ਆਈ

ਵਾਲ਼ ਵਧਾ ਲਏ ਰਾਂਝੇ ਨੇਂ ਤੇ ਟਿੰਡ ਕਰਾ ਲਈ ਹੇਰਾਂ ਨੇਂ
ਮਿਰਜ਼ੇ ਖ਼ਾਂ ਨਾਲ਼ ਧੋਕਾ ਕੀਤਾ ਉਹਦੇ ਆਪਣੀਆਂ ਤੇਰਾਂ ਨੇਂ
ਮੀਟਰ ਲਾ ਕੇ ਖ਼ੂਬ ਚਲਾਈ ਸਾਹਿਬਾਨ ਉਹਦੀਆਂ ਵੀਰਾਂ ਨੇਂ

ਪਰ ਅਜੇ ਕਿਆਮਤ ਨਈਂ ਆਈ

ਸੁਖ ਸਿਰਹਾਣੇ ਬਾਂਹ ਗੋਰੀ, ਦੁੱਖ ਸੁੱਟੇ ਚਰਸੀ ਚਿਲਮਾਂ ਦੇ
ਬੱਚੇ ਟੈਸਟ ਟਿਊਬਾਂ ਦੇ, ਲਵ ਲੀਟਰ ਫ਼ਿਕਰੇ ਫ਼ਿਲਮਾਂ ਦੇ
ਮੱਤ ਮਾਰੀ ਗਈ ਸਿਆਨਫ਼ ਦੀ ਤੇ ਭਟੱਹੇ ਬਹਿ ਗਏ ਇਲਮਾਂ ਦੇ

ਪਰ ਅਜੇ ਕਿਆਮਤ ਨਈਂ ਆਈ

ਤਾਰੀਖ਼ ਤਮਾਸ਼ਾ ਭੁੱਖਾਂ ਦਾ, ਤਹਿਜ਼ੀਬ ਖਿਡੌਣਾ ਰਝਾਂ ਦਾ
ਤਨਕੀਦ ਜੁਗਾਲੀ ਲਫ਼ਜ਼ਾਂ ਦੀ, ਤਸ਼ਹੀਰ ਸਿਆਪਾ ਲੱਜਾਂ ਦਾ
ਮੌਸੀਕੀ ਰਾਤਬ ਕੁੱਤਿਆਂ ਦਾ ਤੇ ਅਦਬ ਗੁਤਾਵਾ ਮੱਝਾਂ ਦਾ

ਪਰ ਅਜੇ ਕਿਆਮਤ ਨਈਂ ਆਈ

ਧੀਆਂ ਤਿੰਨ ਬਸ਼ੀਰਾਂ ਦੇ ਘਰ, ਪੁੱਤਰ ਚਾਰ ਕਮਾਲੇ ਦੇ
ਪੋਹੜੀਆਂ ਦੇ ਵਿਚ ਕਿੱਸਾ ਮੁੱਕਾ, ਲੋਥ ਗਈ ਵਿਚ ਨਾਲੇ ਦੇ
ਲੋਕੀ ਬੈਠੇ ਰਿਸ਼ਤੇ ਜੋੜਨ, ਪਿੱਪਲ ਤੇ ਪਰਨਾਲੇ ਦੇ

ਪਰ ਅਜੇ ਕਿਆਮਤ ਨਈਂ ਆਈ

ਰੋਗ ਹਜ਼ਾਰਾਂ, ਇੱਕੋ ਨੁਸਖ਼ਾ, ਇੱਕੋ ਰਾਹ ਗੁਜ਼ਾਰੇ ਦੀ
ਮੱਖਣ ਤਾਨਦਲਿਆਨਵਾਲੇ ਦਾ ਤੇ ਮਾਖੀ ਜ਼ਿਲ੍ਹਾ ਹਜ਼ਾਰੇ ਦੀ
ਤੇਰਾਂ ਅੱਗੇ ਸੀਨਾ ਤਾਣੇ ਜੁਰਣਤ ਝੂਠ ਗ਼ੁਬਾਰੇ ਦੀ

ਪਰ ਅਜੇ ਕਿਆਮਤ ਨਈਂ ਆਈ

ਧੱਕ ਮਕੌੜੇ ਪੜ੍ਹਨ ਨਮਾਜ਼ਾਂ, ਦਾਵੇ ਕਰਨ ਖ਼ੁਦਾਈਆਂ ਦੇ
ਬੰਦ ਕਰਾਉਣ ਸ਼ਰਾਬਾਂ ਨਾਲੇ ਪਰਮਿਟ ਲੈਣ ਈਸਾਈਆਂ ਦੇ
ਵਾਅਦੇ ਪੈਂਦੇ ਆਪੇਂ ਕਰਦੇ ਨਾਂ ਬਦਨਾਮ ਡੇਸਾਈਆਂ ਦੇ

ਪਰ ਅਜੇ ਕਿਆਮਤ ਨਈਂ ਆਈ

ਪਾਰਾ ਥਰਮਾਮੀਟਰ ਦਾ, ਸਿਆਸਤ ਚੋਹਦਰੀ ਤਾਲਿਬ ਦੀ
ਹੀਰਾ ਮੰਡੀ ਸ਼ਾ ਹਏ ਦੀ, ਤੇ ਦਿੱਲੀ ਮਿਰਜ਼ਾ ਗ਼ਾਲਿਬ ਦੀ
ਚਾਦਰ ਜਨਰਲ ਰਾਣੀ ਦੀ, ਤੇ ਚਾਰਦੀਵਰਾਐ ਜਾਲਬ ਦੀ

ਪਰ ਅਜੇ ਕਿਆਮਤ ਨਈਂ ਆਈ

ਜ਼ੇਰਾਂ ਦੀ ਪੱਟੀ ਦੇ ਮਤਲਬ ਨਿਕਲਣ ਲੱਗ ਪਏ ਜ਼ਬਰਾਂ ਚੋਂ
ਐਨਕ ਪਾ ਕੇ ਅੰਨ੍ਹੇ ਲਬੱਹਨ ਹੱਕ ਹਕੀਕਤ ਖ਼ਬਰਾਂ ਚੋਂ
ਟੀ ਵੀ ਦੀਆਂ ਕਵਾਲੀਆਂ ਸੁਣ ਕੇ ਮਰਦੇ ਜਾਗੇ ਕਬਰਾਂ ਚੋਂ

ਪਰ ਅਜੇ ਕਿਆਮਤ ਨਈਂ ਆਈ

ਰੋਜ਼ਗਾਰ ਦੀ ਸੂਲੀ ਟੰਗੇ ਜਿਵੇਂ ਕਰੇਲੇ ਦਿਲਾਂ ਦੇ
ਲੋਕੀ ਬੱਕਰੇ, ਲੀਡਰ ਲੋਭੀ ਕੁਰਬਾਨੀ ਦੀਆਂ ਖੱਲਾਂ ਦੇ
ਫੁਲ ਖੜੇ ਕਬਰਾਂ ਦੇ ਅਤੇ ਸੋਹਣੀਆਂ ਸੋਹਣੀਆਂ ਗੱਲਾਂ ਦੇ

ਪਰ ਅਜੇ ਕਿਆਮਤ ਨਈਂ ਆਈ

ਹਰਫ਼ ਸ਼ਿਕਾਇਤ, ਹੋਂਠ ਤਰੋ ਪੇ, ਕਾਫ਼ੀਏ ਤੰਗ ਰਦੀਫ਼ਾਂ ਦੇ
ਸੰਘੀ ਨੂੰਹਾ ਗ਼ਰੀਬਾਂ ਦੀ, ਹੱਥ ਕੱਟੇ ਗਏ ਗ਼ਰੀਬਾਂ ਦੇ
ਲੂ ਹੱਲੇ ਲੰਗੜੇ ਪਾਰ ਉਤਾਰਨ, ਪੁਲ ਸਿਰਾਤ ਤਰੀਫ਼ਾਂ ਦੇ

ਪਰ ਅਜੇ ਕਿਆਮਤ ਨਈਂ ਆਈ

ਚਿੱਟੇ ਵਰਕੇ ਦੇਣ ਸ਼ਹਾਦਤ ਕਾਲ਼ੀ ਸ਼ਾਹ ਜਹਾਲਤ ਦੀ
ਸਚਲ ਵਾਅਦਾ ਮਾਫ਼ ਗਵਾਹੀ, ਨਈਂ ਰਹੀ ਲੋੜ ਵਕਾਲਤ ਦੀ
ਗ਼ੁੱਸੇ ਦੇ ਨਾਲ਼ ਥਰ ਥਰ ਕੁਨਬੇ ਕੁਰਸੀ ਅਰਸ਼ ਅਦਾਲਤ ਦੀ

ਪਰ ਅਜੇ ਕਿਆਮਤ ਨਈਂ ਆਈ

ਵੈਰੀ ਉੱਚੀਆਂ ਮਹਿਲਾਂ ਦੇ ਪਏ ਮੰਗਣ ਰਾਹ ਫਸੀਲਾਂ ਤੋਂ
ਮੰਗਣ ਰਹਿਮ ਕਸਾਈਆਂ ਕੋਲੋਂ ਤੇ ਖ਼ੈਰਾਤ ਬਖ਼ੀਲਾਂ ਤੋਂ
ਖ਼ਵਾਬਾਂ ਦੇ ਵਿਚ ਬੜ੍ਹਕਾਂ ਮਾਰਨ ਮੌਤ ਡਰਾਵੇ ਮੀਲਾਂ ਤੋਂ

ਪਰ ਅਜੇ ਕਿਆਮਤ ਨਈਂ ਆਈ

ਇੱਜ਼ਤ ਗਈ ਉਸਤਾਦਾਂ ਦੀ ਤੇ ਬਸਤਾ ਗ਼ੈਬ ਪੜ੍ਹਾਕੂ ਦਾ
ਸੈਰ ਘਈਵ ਦੇ ਮਿੱਲ ਵਿਚ ਲਬੱਹੇ ਹੁਣ ਇੱਕ ਪਾਨ ਤੰਬਾਕੂ ਦਾ
ਨ੍ਹੇਰੇ ਦੇ ਵਿਚ ਪਤਾ ਨਈਂ ਲਗਦਾ ਥਾਣੇਦਾਰ ਤੇ ਡਾਕੂ ਦਾ

ਪਰ ਅਜੇ ਕਿਆਮਤ ਨਈਂ ਆਈ

ਨਕਲੀ ਦੰਦਾਂ ਵਾਲੇ ਬੁਡ੍ਹੇ ਪੁਚੱਹਨ ਭਾਅ ਅਖ਼ਰੋਟਾਂ ਦੇ
ਸਭ ਤੋਂ ਬਹੁਤੀਆਂ ਪੜ੍ਹਨ ਕਿਤਾਬਾਂ ਬੋਝੇ ਓਵਰ ਕੋਟਾਂ ਦੇ
ਲੈਂਦੇ ਫਿਰਨ ਮੁਬਾਰਕਬਾਦਾਂ ਖ਼ਾਲੀ ਡੱਬੇ ਵੋਟਾਂ ਦੇ

ਪਰ ਅਜੇ ਕਿਆਮਤ ਨਈਂ ਆਈ

ਬੀੜੀ ਫਿਰੇ ਆਲ ਦੁਆਲੇ ਰੇਤ ਵਿਚ ਖੱਬੇ ਚੱਪੂ ਦੇ
ਰੰਡੀਆਂ ਵਾਂਗੂੰ ਵਿਕਦੇ ਫ਼ਤਵੇ ਮੌਲਵੀ ਮਾਲ ਹੜ ਪੋ ਦੇ
ਫਾਂਸੀ ਮਿਲੇ ਵਿਚ ਪਠੋਰੇ ਵੇਚਣ ਕਾਤਲ ਪੱਪੂ ਦੇ

ਪਰ ਅਜੇ ਕਿਆਮਤ ਨਈਂ ਆਈ

ਲੋਕੀ ਘਰਾਂ ਤੇ ਮੋਰਚੇ ਲਾ ਕੇ ਕਰਨ ਹਿਫ਼ਾਜ਼ਤ ਫ਼ੌਜਾਂ ਦੀ
ਗੁਰਦਿਆਂ ਅਤੇ ਬਿਨਾ ਸਿਰਹਾਣੇ ਮਲ੍ਹਮ ਲੁਵਾਂਦੇ ਸੋਜਾਂ ਦੀ
ਸੈਂਸਰ ਲਾ ਕੇ ਕਰਨ ਨੁਮਾਇਸ਼ ਆਪਣੇ ਸਾਰੇ ਕੋਹਜਾਂ ਦੀ

ਪਰ ਅਜੇ ਕਿਆਮਤ ਨਈਂ ਆਈ

ਮਾਂ ਦਾ ਦੁੱਧ ਸਮਝ ਕੇ ਪੀ ਗਏ ਨੇਕ ਕਮਾਈ ਨਾਨੀ ਦੀ
ਮਲਿਕਾ ਦੇ ਦਰਬਾਰ ਵਿਚ ਦਾਦੇ ਦੀ ਤਸਵੀਰ ਜਵਾਨੀ ਦੀ
ਪੋਤਰਿਆਂ ਨੂੰ ਨਾਮਨਜ਼ੂਰ ਹਕੂਮਤ ਕਿਸੇ ਜ਼ਨਾਨੀ ਦੀ

ਪਰ ਅਜੇ ਕਿਆਮਤ ਨਈਂ ਆਈ

ਜੁਮੇ ਬਜ਼ਾਰ ਸਿਆਸਤ ਵਿਕਦੀ ਵੱਧ ਗਈ ਕੀਮਤ ਗੁੱਡੂਵਾਂ ਦੀ
ਮੀਆਂ ਸ਼ਰੀਫ਼ ਦੇ ਪੁੱਤਰਾਂ ਨੇਂ ਵੀ ਢੇਰੀ ਲਾ ਲਈ ਲੱਡੂਵਾਂ ਦੀ
ਭੁੱਟੋ ਦੀ ਧੀ ਤੋਲਣ ਬੈਠੀ ਭਰ ਤੁਰ ਕੁੜੀ ਡੱਡ ਉ੍ਵਾਂ ਦੀ

ਪਰ ਅਜੇ ਕਿਆਮਤ ਨਈਂ ਆਈ

ਏਨੀ ਹੋਈ ਮਨਸੂਬਾ ਬਣਦੀ ਨੌਬਤ ਆ ਗਈ ਫ਼ਾਕੇ ਦੀ
ਹਰ ਇੱਕ ਚੀਜ਼ ਖਲੋਤੀ ਲੱਗੇ ਸਾਹਨੋਂ ਏਸ ਇਲਾਕੇ ਦੀ
ਧੋਕਾ ਚਲਦਾ ਏ ਯਾ ਫ਼ਿਰ ਚੱਲਦੀ ਏ ਮਰਜ਼ੀ ਬਾਬੇ ਸਾਕੇ ਦੀ

ਪਰ ਅਜੇ ਕਿਆਮਤ ਨਈਂ ਆਈ