ਮੁਸ਼ਕ ਬੂਟੀ

ਦੁੱਧ ਵਿੱਚੋਂ ਉੱਡ ਗਈ ਚਿਟਿਆਈ
ਚਟਣੀ ਵਿੱਚੋਂ ਖਟਿਆਈ
ਲੌਂਗਾਂ ਦੇ ਲਿਸ਼ਕਾਰੇ ਮੱਕੇ
ਵਿੰਗਾਂ ਦੀ ਛਣਕਾਰ
ਤੇ ਉੱਚੀਆਂ ਸ਼ਮਲਯਾਂ ਦੀ ਵਡਿਆਈ

ਯਾਦਾਂ ਵਿੱਚੋਂ ਚੇਤੇ ਭੁੱਲ ਗਏ
ਚੇਤਿਆਂ ਵਿੱਚੋਂ ਸੂਰਤ ਸ਼ਕਲ
ਤੇ ਅਕਹਿਆਂ ਚੋਂ ਅਸ਼ਨਾਈ

ਗੱਲਾਂ ਬਾਤਾਂ ਗਈਆਂ
ਬਾਤਾਂ ਵਿੱਚੋਂ ਮਾਅਨੀ ਮਤਲਬ
ਕਲਮਾਂ ਚੋਂ ਰੁਸ਼ਨਾਈ
ਮਾਫ਼ ਕਰੀਂ
ਮੇਰੇ ਝੂਠੇ ਮੋਹਨੋਂ ਨਿਕਲ਼ ਗਈ ਸਚਿਆਈ

ਇਹ ਗਲ ਖੱਬੀ ਤੇ ਉਹ ਗਲ ਸੱਜੀ
ਸਿਗਰਟ ਦਸ ਰੁਪਏ ਦੀ ਡੱਬੀ
ਖੋਤੇ ਕੋਹਨ ਕਸਾਈ
ਅੰਦਰ ਬੂਟੀ ਮੁਸ਼ਕ ਮਚਾਇਆ
ਜਾਂ ਫੁੱਲਣ ਪਰ ਆਈ

”ਜੀਵੇ ਜੀਵੇ ਪਾਕਿਸਤਾਨ
ਤੇ
”ਸੋਹਣੀ ਧਰਤੀ ਅੱਲ੍ਹਾ ਰੱਖੇ
ਵਾਹ ਵਾਹ ਤਰਜ਼ ਬਣਾਈ

ਰੰਗ ਬਰੰਗੇ ਲੋਕੀ ਆਏ
ਵਣ ਸੱੋਨਿਆਂ ਨਾਰਾਂ
ਬਾਹਰ ਕਤਾਰਾਂ ਦੇ ਵਿਚ ਕਾਰਾਂ
ਅੰਦਰ ਖ਼ਲਕ ਖ਼ੁਦਾਈ

ਇੱਕ ਗਲ ਮੇਰੀ ਪੱਲੇ ਬਣਾ ਲੌ
ਕਹਿਣ ਲੱਗਾ ਹਲਵਾਈ
ਮੁਖੀਆਂ ਵੀ ਮੁੱਕ ਜਾਣਗੀਆਂ
ਜਦੋਂ ਮੁੱਕੀ ਮਠਿਆਈ