ਉਹ ਵੀ ਖ਼ੂਬ ਦਿਹਾੜੇ ਸਨ

ਉਹ ਵੀ ਖ਼ੂਬ ਦਿਹਾੜੇ ਸਨ
ਭੁੱਖ ਲਗਦੀ ਸੀ
ਮੰਗ ਲੈਂਦੇ ਸਾਂ
ਮਿਲ਼ ਜਾਂਦਾ ਸੀ
ਖਾ ਲੈਂਦੇ ਸਾਂ
ਨਈਂ ਮਿਲਦਾ ਸੀ
ਤੇ ਰੋ ਪੈਂਦੇ ਸਾਂ
ਰੋਂਦੇ ਰੋਂਦੇ ਸੌਂ ਰਹਿੰਦੇ ਸਾਂ

ਇਹ ਵੀ ਖ਼ੂਬ ਦਿਹਾੜੇ ਨੇਂ
ਭੁੱਖ ਲਗਦੀ ਏ
ਮੰਗ ਨਈਂ ਸਕਦੇ
ਮਿਲਦਾ ਏ ਤੇ
ਖਾ ਨਈਂ ਸਕਦੇ
ਨਈਂ ਮਿਲਦਾ ਤੇ
ਰੋ ਨਈਂ ਸਕਦੇ
ਨਾਂ ਰਵਈਏ ਤੇ ਸੌਂ ਨਈਂ ਸਕਦੇ