ਮੈਂ ਜੋ ਸ਼ਾਇਰ ਬਣਿਆ ਫਿਰਨਾਂ
ਨਿੱਕੇ ਨਿੱਕੇ ਦਾਵੇ ਘੜ ਕੇ
ਉੱਚੀਆਂ ਉੱਚੀਆਂ ਗੱਲਾਂ ਕਰਨਾਂ
ਮੈਂ ਤੇ ਇਹ ਵੀ ਜਾਣ ਨਾ ਸਕਿਆ
ਮੇਰੀ ਸਾਰੀ ਉਮਰਾਂ ਦੇ ਦੁੱਖ
ਮੇਰੀ ਸਾਰੀ ਉਮਰਾਂ ਦੀ ਭੁੱਖ
ਮੇਰੇ ਅੱਥਰੂ ਮੇਰੇ ਹਾਸੇ
ਸੋਚਦੇ ਪਰਤੇ ਹੋਏ ਪਾਸੇ
ਮੇਰੇ ਪੈਦਾ ਹੋਣ ਤੋਂ ਪਹਿਲਾਂ
ਇਸ ਦੁਨੀਆ ਵਿਚ ਆਨ ਤੋਂ ਪਹਿਲਾਂ
ਕੀਕਣ ਇਸ ਧਰਤੀ ਤੇ ਆ ਗਏ
ਕੀਕਣ ਕੋਈ ਗੀਤ ਬਣਾ ਗਏ
ਮੈਂ ਤੇ ਇਹ ਵੀ ਜਾਣ ਨਾ ਸਕਿਆ
ਮੇਰੇ ਸਾਰੇ ਆਂਢੀ ਗੁਆਂਢੀ
ਬਾਓ, ਸੇਠ, ਤੇ ਕਮੀ ਪਾਂਡੀ
ਮੋਚੀ, ਧੋਬੀ, ਨਾਈ, ਬੀਰੇ
ਐਰੇ ਗ਼ੈਰੇ ਨੱਥੂ ਖ਼ੈਰੇ
ਕੌਣ ਨੀਂ ਕੀ ਨੀਂ ਕੀ ਕਰਦੇ ਨੇਂ
ਕਦ ਪਰ ਨਹੀਨਦੇ ਕਦ ਮਰਦੇ ਨੇਂ
ਦੁਨੀਆ ਕੋਲੋਂ ਕੀ ਮੰਗਦੇ ਨੇਂ
ਲੋਕੀ ਮੇਰੇ ਕੀ ਲਗਦੇ ਨੇਂ
ਮੈਂ ਤੇ ਇਹ ਵੀ ਜਾਣ ਨਾ ਸਕਿਆ
٭
ਮੈਂ ਤੇ ਇਹ ਵੀ ਜਾਣ ਨਾ ਸਕਿਆ
ਸ਼ਾ ਦੋ ਲੰਮੀਆਂ ਵਾਲਾਂ ਵਾਲੀ
ਮੁੰਹੋਂ ਗੋਰੀ ਅੱਖਿਓਂ ਕਾਲ਼ੀ
ਹਾਰੀ ਕਿਸਮਤ ਦੇ ਜੂਏ ਚੋਂ
ਸ਼ਾਦੋ ਦੀ ਮਾਂ ਦੇ ਬੂਹੇ ਤੋਂ
ਜਿਸ ਵੇਲੇ ਜੰਞ ਪਰਤ ਗਈ ਸੀ
ਸ਼ਾ ਦੋ ਤੇ ਕੀ ਵਰਤ ਗਈ ਸੀ
ਸ਼ਾ ਦੋ ਦੀ ਮਾਂ ਕਿਉਂ ਰੋਈ ਸੀ
ਸ਼ਾ ਦੋ ਡੁੱਬ ਕੇ ਕਿਉਂ ਮੋਈ ਸੀ
ਮੈਂ ਤੇ ਇਹ ਵੀ ਜਾਣ ਨਾ ਸਕਿਆ
ਮੈਂ ਜੋ ਸ਼ਾਇਰ ਬਣਿਆ ਫਿਰਨਾਂ
ਨਿੱਕੇ ਨਿੱਕੇ ਦਾਵੇ ਘੜ ਕੇ
ਉੱਚੀਆਂ ਉੱਚੀਆਂ ਗੱਲਾਂ ਕਰ ਕੇ