ਅੰਦਰ ਦੀ ਤੇ ਅੱਗ ਨਦੀਦੀ ਠਾਰੀ ਗਈ
ਅੰਦਰ ਦੀ ਤੇ ਅੱਗ ਨਦੀਦੀ ਠਾਰੀ ਗਈ
ਭੁੱਖ ਪਰ ਇਹਨਾਂ ਅੱਖੀਆਂ ਦੀ ਨਈਂ ਮਾਰੀ ਗਈ
ਰੁੱਖ ਦੀ ਜ਼ਾਤ ਵੀ ਹੋ ਅੱਜ ਬੇਇਤਬਾਰੀ ਗਈ
ਸੰਘਣੀ ਛਾਂ ਚੋਂ ਤਿੱਖੜ ਧੁੱਪ ਨਿਤਾਰੀ ਗਈ
ਦੇਕੇ ਧੌਂਸ ਡਰਾਵਾ ਡੰਡੇ ਬੂਟਾਂ ਦਾ
ਕੌਮ ਹਮੇਸ਼ਾ ਡੰਗਰਾਂ ਵਾਂਗੂ ਚਾਰੀ ਗਈ
ਪੈਰੋਂ ਉਠਦੀ ਮਿੱਟੀ ਵੀ ਭਖ ਉਠਦੀ ਏ
ਜਿਸ ਵੇਲੇ ਵੀ ਗਿੱਧੇ ਵਿੱਚ ਓਹ ਨਾਰੀ ਗਈ
ਚੰਨ, ਤਾਰੇ, ਜੁਗਨੂੰ,ਹਾਸਾ, ਤੂੰ, ਮੈਂ, ਅੱਥਰੂ
ਅਨਵਰ ਪੁੱਜਕੇ ਵਿਛੜਨ ਰਾਤ ਸ਼ਿੰਗਾਰੀ ਗਈ