ਧੁੱਪ ਦਾ ਕੁੱਝ ਅੰਦਾਜ਼ਾ ਲਾਈਏ

ਧੁੱਪ ਦਾ ਕੁੱਝ ਅੰਦਾਜ਼ਾ ਲਾਈਏ
ਸੂਰਜ ਨੂੰ ਦਰਵਾਜ਼ਾ ਲਾਈਏ

ਦੁੱਖ ਤੇ ਪ੍ਰਾਹੁਣਾ ਭੁੱਲਦਾ ਜਾਂਦਾ
ਅੰਦਰ ਇਕ ਫੁੱਟ ਤਾਜ਼ਾ ਲਾਈਏ

ਕਿਲੇ ਦੀ ਨਈਂ ਵਾਜ ਸੁਣੀਂਦੀ
ਰਲ਼ ਮਿਲ ਕੇ ਅਵਾਜ਼ਾ ਲਾਈਏ

ਦੁਨੀਆ ਕਾਸੇ ਨੂੰ ਨਈਂ ਮੰਦੀ
ਇਹਦੀ ਰੂਹ ਤੇ ਗ਼ਾਜ਼ਾ ਲਾਈਏ

ਅਨਵਰ ਆਦਮ ਦੀ ਇਸ ਭੁੱਲਦਾ
ਕਿਹੰਦੇ ਸਿਰ ਖ਼ਮਿਆਜ਼ਾ ਲਾਈਏ