ਕੈਂਦਾ ਸੀ ਨਾ ਤੇਰੇ ਬਾਹਜੋਂ ਜੀ ਨਹੀਂ ਲਗਦਾ

ਕੈਂਦਾ ਸੀ ਨਾ ਤੇਰੇ ਬਾਹਜੋਂ ਜੀ ਨਹੀਂ ਲਗਦਾ
ਹੁਣ ਮਰ ਜਾਨਾਂ ਤੇਰੇ ਹੁੰਦਿਆਂ ਵੀ ਨਹੀਂ ਲਗਦਾ

ਮੱਥਾ ਫੜ ਕੇ ਸੋਚਾਂ ਮੇਰਾ ਕੀ ਲਗਦਾ ਏ
ਠੋਡੀ ਫੜ ਕੇ ਆਖਾਂ ਤੇਰਾ ਕੀ ਨਹੀਂ ਲਗਦਾ

ਏਦੇ ਵਿਚ ਵੀ ਸ਼ਹਿਰਾਂ ਦੇ ਘੁੱਪ ਖ਼ਾਨੇ ਵੜ ਗਏ
ਮੇਰਾ ਪਿੰਡ ਹਨ ਪਿੰਡਾਂ ਵਰਗਾ ਈ ਨਹੀਂ ਲਗਦਾ

ਜਿਹੜਾ ਉਠਦਾ ਪੀਲੀ ਦੀ ਜ਼ਰਖ਼ੇਜ਼ੀ ਪੁੰਨ ਦਾ
ਉਹਦੀ ਕੱਖ ਪਰ ਅਗਨ ਵਾਲਾ ਬੀ ਨਹੀਂ ਲਗਦਾ

ਅਨਵਰ ਏਨੀ ਚੁੱਪ ਜ਼ਾਲਮ ਦੀ ਜਿੱਤ ਈ ਸਮਝੋ
ਵਡਿਆ,ਟਿਕਿਆ ਵੀ ਕੋਈ ਕਰਦਾ ਸੀ ਨਹੀਂ ਲਗਦਾ