ਨਵੇਂ ਸਾਲ ਦੀ ਨਜ਼ਰ

ਸਾਹ ਤੇ ਪਿਛਲੇ ਸਾਲਾਂ ਵਿਚ ਵੀ ਰਹੇ ਨੇ ਤੰਗ ਭਰਾਵਾ
ਤੂੰ ਵੀ ਅਾਣ ਚੜ੍ਹਾੳੁਣੇ ਖਵਰੇ ਕਿਹੜੇ ਰੰਗ ਭਰਾਵਾ।
ਤੇਰੇ ਅੱਗੇ ਪਿਛਲੇ ਸਾਲਾਂ ਦੇ ਮੈਂ ਝੁਰਨੇ ਝੋਰੇ
ਡਾਹਡੇ ਲੋਕਾਂ ਹੱਥੋੰ ਲੁੱਟੇ ਜਾਂਦੇ ਰਹੇ ਕਮਜ਼ੋਰੇ
ਅੱਖਾਂ ਵਿਚ ੳੁਡੀਕਾਂ ਰਹੀਅਾਂ ਬੁੱਲ੍ਹੀਆਂ 'ਤੇ ਹਟਕੋਰੇ
ਤੂੰ ਕੀ ਜਾਣੇ ਕਿਵੇ ਲੰਘੇ ਸਾਡੇ ਡੰਗ ਭਰਾਵਾ
ਸਾਹ ਤੇ ..
ਦੁੱਖ ਦੇ ਭੱਖੜੇ ੳੁੱਤੇ ਨਾਪੇ ਚੰਨ ਸੂਰਜ ਨੇ ਪੰਧ
ਲਹੂ ਨਾ' ਲਿਬੜੀ ਰਹੀ ੲੇ ਅਾਲ -ਦੁਅਾਲੇ ਦੀ ਹਰ ਕੰਧ
ਦਰਦਾਂ ਸਾਡੇ ਸਾਹਵਾਂ ਦੇ ਵਿਚ ਖੋਬੀ ਰੱਖੇ ਦੰਦ
ਅਾਪਣੇ ਘਰ ਵਿਚ ਲੜਦੇ ਰਹੇ ਅਾਂ ਓਪਰੀ ਜੰਗ ਭਰਾਵਾ।
ਸਾਹ ਤੇ ..
ਮੇਰੇ ਸੱਜੇ ਖੱਬੇ ਕੂਕਾਂ, ਹਾਵਾਂ ਚੀਕ ਚਿਹਾੜੇ
ਕਿਹਦੇ ਅੱਗੇ ਮੈਂ ਦਿਲ ਖੋਲ੍ਹਾਂ ਕਿਹੜਾ ਸੁਣਦਾ ਹਾੜੇ
ਤਕੜੇ-ਤਕੜੇ ਹੁੰਦੇ ਜਾਂਦੇ ਮਾੜੇ ਅਸਲੋੰ ਮਾੜੇ
ਮੇਰੇ ਹਾਕਮ ਪੀਕੇ ਸੁੱਤੇ ਜ਼ਰਦੀ ਭੰਗ ਭਰਾਵਾ ।
ਸਾਹ ਤੇ ..
ਪਲ-ਪਲ ੲੇਹੇੇ ਸਾਲ ਪ੍ਰਾਹੁਣਾ ਖੈਰ ਦਾ ਅਾੲਿਅਾ ਹੋਵੇ
ਅਾਪੇ ਹਾਸਾ ਤਰਸੇ ਹੋੲਿਅਾਂ ਬੁੱਲ੍ਹਾ ਨੂੰ ਅਾ ਛੋਹਵੇ
ਹੁਣ ਤੇ ਦਰਦ ਥਕੇਵਾਂ ਸਾਡੇ ਨੈਣ ਪ੍ਰੈਣੋ ਚੋਵੇ
ਹੁਣ ਤੇ ਚਿਸਕਾ ਢੋਹ -ਢੋਹ ਹੰਬੇ ਸਾਡੇ ਅੰਗ ਭਰਾਵਾਂ ।
ਸਾਹ ਤੇ ..
ਤੂੰ ਵੀ.