ਪੋਲੇ -ਪੋਲੇ ਮਿਟਦੇ ਨਕਸ਼ ੳੁਘੇੜੇ ਨੇ

ਪੋਲੇ -ਪੋਲੇ ਮਿਟਦੇ ਨਕਸ਼ ੳੁਘੇੜੇ ਨੇ
ਫੁੱਲ ਦੀ ਪੱਤੀ ਨਾਲ ਕਿਸੇ ਫੱਟ ਛੇੜੇ ਨੇ

ਵਾਟ ਹਿਜ਼ਰ ਦਾ ਪੱਕ ਸੀ ਮੈਨੂੰ ਤਾਹੀਓਂ ਮੈਂ
ਹੱਥੀਂ ਛਾਲੇ ਪੈਰਾਂ ਨਾਲ ਚਮੇੜੇ ਨੇ

ਓਨੇ ਲੂ ਨਹੀਂ ੲਿਸ਼ਕਾ ਮੇਰੇ ਪਿੰਡੇ ਤੇ
ਜਿੰਨੇ ਤੇਰੀ ਜੂਹ 'ਚੋਂ ਦਰਦ ਸਹੇੜੇ ਨੇ

ਪੰਜੇ ਵੇਲੇ ਬੰਨ੍ਹਕੇ ਨੀਤ ਨਮਾਜ਼ਾਂ ਦੀ
ਮੈਂ ੲਿਸ ਭੁੱਖ ਦੀ ਚੱਕੀ ਦੇ ਪੁੜ ਗੇੜੇ ਨੇ

ਅਨਵਰ ਜਿਹੜੇ ਮਾਰ ਗੲੇ ਨੇ ਜੀਂਦੇ ਨੂੰ
ਮੈਨੂੰ ੳੁਹਨਾਂ ਮਰਿਅਾ ਨਾਲ ਵੀ ਝੇੜੇ ਨੇ