"ਕੀ ਕਰੀ ਜਾ ਰਹੀਈਂ"

"ਕੀ ਕਰੀ ਜਾ ਰਹੀਈਂ"
ਲਿਖਿਆ ਸੀ ਨਾ ਉਸਤਾਦ ਦਾਮਨ ਨੇ
ਲਿਖਦਾ ਤੇ ਨਹੀਂ ਸੀ ਬੋਲਦਾ ਸੀ ਉਹ
ਪਤਾ ਸੀ ਉਹਨੂੰ ਇਹ ਬੋਲੀ ਬੋਲਦਿਆਂ ਜ਼ਿੰਦਾ ਰਹਿੰਦੀ ਏ
ਲਿਖੀਆਂ ਮਰ ਜਾਂਦੀ ਏ
ਮਤਰੋਕ ਅਲਫ਼ਾਜ਼ ਲਿਆ ਵਾੜਦੇ ਨੇਂ ਵਿਚ ਤੁਹਾਡੇ ਜਿਹੇ ਸੰਦੂਕ ਪੁਰਾਣੇ
ਮੌਸਮ ਨੂੰ ਤੁਸਾਂ ਰੁੱਤ ਨਹੀਂ ਕੀਤਾ?
ਰੁੱਤ ਪੰਜਾਬੀ ਏ ਕਿ ਹਿੰਦੀ ਪਤਾ ਵੀ ਕੀਤਾ ਜੇ?
ਕਦੀਂ ਬਹਾਰ ਵੀ ਲਿਖ ਜਾਂਦਾ ਓ ਵਿਚ ਵਿਚ
ਬਿਹਾਰ ਖ਼ਿਜ਼ਾਂ ਦਾ ਉਲਟ ਏ
ਇਸਮ ਖ਼ਾਸ ਨੂੰ ਆਮ ਬਣਾ ਦਿੱਤਾ ਜੇ
ਤਹਿਜ਼ੀਬ ਸਕਾਫ਼ਤ ਕਲਚਰ ਨੂੰ ਕਸੀਂ ਰਹਿਰੀਤ ਕਦੇ ਰਹਿਤਲ
ਵਸੇਬ ਮੁਆਸ਼ਰਾ
ਕਲਾਸ ਨੂੰ ਮੇਲ ਬਣਾਈ ਆਉਂਦੇ ਓ ਆਪਣੀ ਜੰਞ ਚਾੜ੍ਹਨ ਲਈ
ਤੁਸੀਂ ਏਸ ਜ਼ਾਬਾਨ ਨੂੰ ਕਿਸੇ ਮੁਕਾਮ ਤੇ ਬਹਿਣ ਦੇਣਾ
ਮਹਿਰੂਮਾਂ ਨੂੰ ਹੱਕ ਲੈਣ ਨਹੀਂ ਦੇਣਾ
ਅਵਾਮ ਨੂੰ ਖ਼ਲਕਤ ਖ਼ਲਕ ਲੋਕਾਈ ਲੱਖ ਲੱਖ ਹੱਥੋਂ ਗਵਾਈ ਜਾਂਦੇ ਓ
ਇਨਕਲਾਬ ਉਥਲ ਹੋਗਿਆਏ
ਆਉਣਾ ਤੇ ਉਂਜ ਵੀ ਕੋਈ ਨਹੀਂ ਸੀ
ਹੁਣ ਬੱਕਰ ਈਦ ਤੇ ਦਿਓ ਜਮਾਤ ਨੂੰ, ਖੁੱਲ ਹੋਗਿਆਏ
ਬੋਲੀ ਜ਼ਿੰਦਗੀ ਏ ਕੌਣ ਸਮਝਾਏ, ਇਹਨੇ ਬਦਲਣਾ ਈ ਹੁੰਦਾ ਏ
ਪਹਿਲੋਂ ਸੰਸਕ੍ਰਿਤ ਫੇਰ ਅਰਬੀ ਫ਼ਾਰਸੀ ਉਰਦੂ ਹਨ ਅੰਗਰੇਜ਼ੀ
ਕਿਹੜੀ ਦੀਵਾਰ ਖੜੀ ਕਰੋਗੇ ਸਾਡੇ ਅੱਗੇ
ਆਪਣੇ ਜੈਸੇ ਯਾਜੂਜਾਂ ਮਾਜੂਜਾਂ ਕੋਲੋਂ ਚਟੂਆਉਣ ਲਈ