ਮੱਥੇ ਧੁਵਾ ਨਾ ਲਈਏ

ਮੱਥੇ ਧੁਵਾ ਨਾ ਲਈਏ
ਲਿਖਿਆ ਓਪਰੀਆਂ ਦਾ
ਮਥਿਓਂ ਘਿਸਾ ਕੇ ਅੰਦਰ ਵਸਾ ਕਿਉਂ ਬਹੀਏ
ਸਾਬਣ ਦੇਸੀ ਏ
ਵਿਚ ਪੈਂਦੀ ਏ ਮੇਲ਼ ਹੀਣੀਆਂ ਹੱਥਾਂ ਦੀ
ਨਿੱਘੀ ਨਿੱਘੀ ਹਵਾੜ ਘਾਲੱਕ ਹੱਥਾਂ ਦੀ
ਤਲੀਆਂ ਤੇ ਲਾਈ ਲੀਕ ਲੁਹਾ
ਸੋਹੀ ਸਰ੍ਹਿਓਂ ਜਮਾ
ਭੋਈਂ ਦੀਆਂ ਪੈਰਾਂ ਵਿਚ ਸੁੱਤੀ
ਨਿਰਤ ਜਗਾ ਨਾ ਦਈਏ