ਸੱਠਾਂ ਵਰ੍ਹਿਆਂ ਮਗਰੋਂ

ਸੱਠਾਂ ਵਰ੍ਹਿਆਂ ਮਗਰੋਂ
ਅੱਜ ਉਸ ਗਲੀ ਗਿਆਂ
ਇੱਕ ਬੂਹੇ ਤੇ ਥੜੀ ਪਛਾਣ ਪੁਰਾਣੀ ਬੈਠਾਂ
ਕੁੜੀਆਂ ਸਕੂਲੋਂ ਆਈਆਂ ਕੋਲੋਂ ਲੰਘੀਆਂ ਨੇਂ
ਇੱਕ ਮੁੜੀ
"ਕਿਉਂ ਐਥੇ ਬੈਠੇ ਓ"
"ਕਦੀਂ ਐਥੇ ਘਰ ਹਾ"
ਖਲੀ ਉਹ ਵੇਹੰਦੀ ਏ
"ਕੰਨੀਂ ਗਲੀ ਦੀ ਵਾਜ ਨਹੀਂ ਪਈ?"
"ਨਹੀਂ"
"ਉੱਚੀ ਸੁਣਦੇ ਓ?"
"ਆਹੋ, ਕੀ ਕਹਿੰਦੀ ਏ?"
"ਹੋਰ ਹੋਈ ਆਂ
ਹੋਰ ਕਰਨ ਲਈ ਏਸ ਸ਼ਹਿਰ ਨੂੰ ਲੰਘਣੀ ਆਂ ਪਈ ਵਿਚਕਾਰੋਂ
ਟੂੰ ਵੀ ਹੋਰ ਹੋ ਆ
ਪਛਾਣਾਂ ਤੈਨੂੰ ਮੈਂ"
ਪਰਲੇ ਸਿਰੇ ਤੇ ਜਾਂਦੀਆਂ ਸਾਥਣਾਂ ਨਾਲ਼ ਰਲੀ ਉਹ
ਕੌਣ ਸੀ, ਵੇਖੀ ਲਗਦੀ ਏ