ਉਥੱਲ ਆਹਰੀ ਦੀ ਗੱਲ

ਸਾਡੇ ਅੰਦਰ ਖੁੱਲੀ ਇਕ ਚੁੱਪ ਹੈ
ਜਿਵੇਂ ਨਿੰਮ ਪੁਰਾਣੀ
ਬੁਢੜੀ ਦੀ ਬੁਢੜੀ ਬਾਲਕੜੀ ਦੀ ਬਾਲਕੜੀ
ਹਰ ਵਾਰ ਨਵੇਂ
ਇਹ ਭੈਤਨ ਹੈ ਬੋਲ ਰੋਗ ਦੀ
ਫੁੱਲ ਫੁੱਲ ਪਤਰ ਦਾਰੂ
ਕੀ ਤਾਉੜੀ ਤਕਰੀਰ ਸ਼ਿਅਰ ਕੀ ਦਾਦ ਮੁਰਾਦਾਂ ਫਿਟਕਾਂ
ਕੀ ਐਈਂ ਐਈਂ ਕੀ ਕੜਕਣ ਫੁਸਕਨ
ਕੀ ਗਜ ਭੱਜ ਫ਼ਰਿਆਦ
ਸਾਡੇ ਅੰਦਰ ਖੁੱਲੀ ਇਹ ਸੁਣ ਸਿਆਣੀ
ਸਦਾ ਉਜਾੜ ਆਬਾਦ
ਇੱਕ ਸਾਹ ਮਾਰੂ ਇੱਕ ਸਾਹ ਤਾਰੂ
ਆਪੇ ਅੱਜ ਵੀ ਕੱਲ੍ਹ ਭਲਕ ਵੀ
ਆਪ ਇਹ ਛਾਂ ਹੈ ਧੁੱਪ ਹੈ