ਲਬਾਂ ਤੇ ਚੁੱਪ ਦੇ ਜਿੰਦਰੇ ਅਮਰ ਤੇ ਘਰ ਲੁਟਾ ਛੱਡੇ

See this page in :  

ਲਬਾਂ ਤੇ ਚੁੱਪ ਦੇ ਜਿੰਦਰੇ ਅਮਰ ਤੇ ਘਰ ਲੁਟਾ ਛੱਡੇ
ਅਸਾਂ ਕਾਅਬਾ ਸਮਝ ਕੇ ਤੇਰੇ ਅੱਗੇ ਸਿਰ ਨਵਾਂ ਛੱਡੇ

ਇਹ ਤੇਰੇ ਘਰ ਤੇ ਮੈਖ਼ਾਨੇ ਦੇ ਜਿਹੜੇ ਦਰਮਿਆਨ ਆਏ
ਅਸਾਂ ਉਹ ਫ਼ਾਸਲੇ ਸੱਜਣਾਂ ਸਫ਼ਾ ਮਰਵਾ ਬਣਾ ਛੱਡੇ

ਤੂੰ ਜਿਸਦੀ ਟੇਕ ਤੇ ਗਿੜ ਗਿੜ ਕੇ ਟੁਰਨਾ ਐਂ ਬਾਤਸ਼ਾਹ ਵਾਂਗੂੰ
ਉਹ ਨੈਣਾਂ ਲਾਡ਼ਿਆਂ ਵਾਲੇ ਸੱਜਣ ਕੱਲ੍ਹ ਦੇ ਚੜ੍ਹਾ ਛੱਡੇ

ਜਿਨ੍ਹਾਂ ਰਾਹਵਾਂ ਤੇ ਤੱਕਦਾ ਸਾਂ ਤੁਰੇ ਆਉਣ ਦੀਆਂ ਰਾਹਵਾਂ
ਰਕੀਬਾਂ ਉਨ੍ਹਾਂ ਰਾਹਵਾਂ ਤੇ ਬੜੇ ਕੰਡੇ ਵਿਛਾ ਛੱਡੇ

ਅਸਾਂ ਚੰਨ ਪਿਆਰ ਨਹੀਂ ਕੀਤਾ ਅਸਾਂ ਪੂਜਾ ਤੇਰੀ ਕੀਤੀ
ਅਸਾਂ ਦਿਲ ਦੇ ਫ਼ਰੇਮ ਅੰਦਰ ਤੇਰੇ ਨਕਸ਼ੇ ਸਜਾ ਛੱਡੇ

ਨਸੀਰ ਅੱਜ ਵੀ ਜ਼ਮਾਨਾ ਆਖਦਾ ਫਿਰਦਾ ਏ ਗਲੀਆਂ ਵਿਚ
ਤੂੰ ਗੱਲ ਤੇ ਪਹਿਰੇ ਦੇ ਛੱਡੇ ਤੋਂ ਚੰਗੇ ਦੇਣਾ ਨਿਭਾ ਛੱਡੇ

ਨਸੀਰ ਬਲੋਚ ਦੀ ਹੋਰ ਕਵਿਤਾ