ਬਿਨਾ ਹੰਝੂਆਂ ਦੇ ਅੱਖਾਂ ਰੋਣੀਆਂ ਨੇਂ

ਬਿਨਾ ਹੰਝੂਆਂ ਦੇ ਅੱਖਾਂ ਰੋਣੀਆਂ ਨੇਂ
ਜਦੋਂ ਪੈੜਾਂ ਮੁਕੰਮਲ ਹੋਣੀਆਂ ਨੇਂ

ਕਿਸੇ ਖ਼ੁਸ਼ੀਆਂ ਨੂੰ ਹਜਾ ਮਾਰ ਛੱਡਿਆ
ਜਿਵੇਂ ਖੜਦੀ ਕਪਾਹ ਨੂੰ ਚੁਣੀਆਂ ਨੇਂ

ਹੁਣੇ ਪੱਲਾ ਛੁਡਾ ਕੇ ਟੁਰ ਪਏ ਓ
ਅਜੀਂ ਗੱਲਾਂ ਤੇ ਬੜੀਆਂ ਹੋਣੀਆਂ ਨੇਂ

ਅਜੀਂ ਮੈਂ ਆਪ ਨੂੰ ਵੀ ਮਾਰਨਾਏ
ਅਜੀਂ ਮੈਂ ਹੋਰ ਲਾਸ਼ਾਂ ਢੋਣੀਆਂ ਨੇਂ

ਅਜੀਂ ਮੈਂ ਚਿਹਰਾ ਤੇਰਾ ਵੇਖਣਾ ਨਹੀਂ
ਅਜੀਂ ਹੰਝੂਆਂ ਨੇਂ ਅੱਖਾਂ ਧੂਣੀਆਂ ਨੇਂ

ਮਰੇ ਅੰਦਰ ਕੋਈ ਸ਼ੈ ਖੜਕਦੀ ਏ
ਜਿਵੇਂ ਅੱਠਾਂ ਦੇ ਗਲ ਵਿਚ ਟੂਣਿਆਂ ਨੇਂ

ਮੈਂ ਹੱਸ ਹੱਸ ਭਾਰ ਚੁੱਕਿਆ ਹੋਣੀਆਂ ਦਾ
ਬਲੋਚਾ ਮਾਰਿਆ ਅਣਹੋਣੀਆਂ ਨੇਂ

See this page in  Roman  or  شاہ مُکھی

ਨਸੀਰ ਬਲੋਚ ਦੀ ਹੋਰ ਕਵਿਤਾ