ਦੁੱਖ ਹੋਵੇ ਤੇ ਤਾਂ ਛੱਡ ਦੇ ਨੇਂ ਘਰ ਨੂੰ ਮਾਲਿਕ ਘਰ ਦੇ

ਦੁੱਖ ਹੋਵੇ ਤੇ ਤਾਂ ਛੱਡ ਦੇ ਨੇਂ ਘਰ ਨੂੰ ਮਾਲਿਕ ਘਰ ਦੇ
ਐਵੇਂ ਤੇ ਨਈਂ ਅੱਖਾਂ ਵਿਚੋਂ ਅੱਥਰੂ ਹਿਜਰਤ ਕਰਦੇ

ਜਿਹੜੀ ਵਾਦੀ ਸ਼ੈਹ ਤੇ ਉੜਿਆ ਸੀ ਮੈਂ ਅੱਤ ਉਡਾਰੀ
ਉਹਨ੍ਵ ਸੌ ਸੌ ਕਰ ਛੱਡੇ ਨੇਂ ਟੋਟੇ ਇਕ ਇਕ ਪਰਦੇ

ਦੂਰ ਖਲੋ ਕੇ ਕੰਢਿਆਂ ਅਤੇ ਜਾਣ ਕੇ ਮਾਰ ਨਾ ਵਾਜਾਂ
ਬੱਧੀਆਂ ਹੋਈਆਂ ਹੱਥਾਂ ਪੈਰਾਂ ਨਾਲ਼ ਨਈਂ ਬੰਦੇ ਤੁਰਦੇ

ਕੱਲ੍ਹ ਕਹਿੰਦਾ ਸੀ ਰੇਸ਼ਮ ਵਰਗੀ ਤੇਰੇ ਪਿੰਡ ਦੀ ਮਿੱਟੀ
ਅੱਜ ਕਹਿੰਦਾ ਏ ਪਥਰੀਲੇ ਨੇਂ ਰਸਤੇ ਤੇਰੇ ਘਰ ਦੇ

ਵੈਲੀਆ ਜੇ ਤੂੰ ਜਾਦੂਗਰ ਐਂ ਤੇ ਕੋਈ ਮੰਤਰ ਪੜ੍ਹ ਕੇ
ਇਸ ਨੂੰ ਮੋਮ ਬਣਾ ਦੇ ਯਾ ਫਿਰ ਮੈਨੂੰ ਪੱਥਰ ਕਰਦੇ

ਜੇ ਮੈਂ ਥੱਕਿਆ ਟੁੱਟਿਆ ਬਾ ਵੀ ਜਾਵਾਂ ਮੌਤ ਦੀ ਛਾਵੇਂ
ਕੋਈ ਨਈਂ ਹੋਰ ਨਸੀਰ ਬੰਨ੍ਹ ਲਈਂ ਸੰਗੀ ਏਸ ਸਫ਼ਰ ਦੇ