ਦੁਨੀਆ ਤੇਰੀ ਏ ਦਾਰ ਤੇਰੇ ਨੇ

ਦੁਨੀਆ ਤੇਰੀ ਏ ਦਾਰ ਤੇਰੇ ਨੇ
ਕਿੰਨੇ ਪਰਵਰਦਿਗਾਰ ਤੇਰੇ ਨੇ

ਤੇਰੀ ਜਿੱਤ ਦਾ ਵਸੀਲਾ ਮੈਂ ਬਣਿਆਂ
ਹਾਰ ਮੇਰੀ ਏ ਹਾਰ ਤੇਰੇ ਨੇ ?

ਸਦਕੇ ਜਾਵਾਂ ਤੇਰੀ ਅਦਾਲਤ ਤੋਂ
ਤੀਰ ਮੇਰੇ ਸ਼ਿਕਾਰ ਤੇਰੇ ਨੇ

ਮਾਰ ਕੇ ਰੋਵਣ ਵਾਲਿਆ ਸੁਣ ਲੈ
ਮੇਰੀ ਗਰਦਨ ਤੇ ਵਾਰ ਤੇਰੇ ਨੇ

ਅੱਜ ਤੋਂ ਇਸੇ ਦੇ ਨਾਲ਼ ਜਚਣਾ ਐਂ
ਜਹਿੰਦੇ ਮੋਢੇ ਤੇ ਭਾਰ ਤੇਰੇ ਨੇ

ਸਾਹਵੇਂ ਸੀਨੇ ਤੇ ਵਾਰ ਦੁਸ਼ਮਣ ਦੇ
ਜਿੰਨੇ ਕੰਡ ਤੇ ਨੇ ਵਾਰ ਤੇਰੇ ਨੇ