ਹੱਕ ਵੀ ਦੇਵਨ ਭੀਕ ਤਰਾਂ ਇਨਸਾਨਾਂ ਨੂੰ

ਹੱਕ ਵੀ ਦੇਵਨ ਭੀਕ ਤਰਾਂ ਇਨਸਾਨਾਂ ਨੂੰ
ਸਮਝੇ ਨਈਂ ਉਹ ਠੀਕ ਤਰਾਂ ਇਨਸਾਨਾਂ ਨੂੰ

ਨੰਗੀਆਂ ਕਰ ਛੱਡਿਆ ਏ ਦੂਰ ਤਰੱਕੀ ਦੇ
ਗ਼ਾਰਾਂ ਦੇ ਵਸਨੀਕ ਤਰਾਂ ਇੰਸਾਂ ਨੂੰ

ਮੇਰੀਆਂ ਗ਼ਜ਼ਲਾਂ ਦਾ ਹਰ ਮਿਸਰਾ ਜਾਪੇਗਾ
ਮਜ਼ਲੂਮਾਂ ਦੀ ਚੈੱਕ ਤਰਾਂ ਇਨਸਾਨਾਂ ਨੂੰ

ਵਾਹ ਛੱਡਿਆ ਏ ਕਾਦਰ ਦਰਦ ਸਮੁੰਦਰ ਵਿਚ
ਬਾਕੀ ਅਤੇ ਲੇਕ ਤਰਾਂ ਇਨਸਾਨਾਂ ਨੂੰ

ਰਾਸ ਨਈਂ ਆਏ ਖ਼ੁਦਗ਼ਰਜ਼ੀ ਦੇ ਜੰਗਲ਼ ਵਿਚ
ਪਿਆਰ ਦੇ ਮੌਸਮ ਠੀਕ ਤਰਾਂ ਇਨਸਾਨਾਂ ਨੂੰ