ਜਦ ਤੱਕ ਲੀਰੋਲੀਰ ਨਈਂ ਹੁੰਦਾ

ਜਦ ਤੱਕ ਲੀਰੋਲੀਰ ਨਈਂ ਹੁੰਦਾ
ਬੰਦਾ ਸਿੱਧਾ ਤੀਰ ਨਈਂ ਹੁੰਦਾ

ਨਿਯਤ ਸੱਜਣਾਂ ਨੇਹ ਹੁੰਦੀ ਏ
ਚੱਲਿਆਂ ਨਾਲ਼ ਫ਼ਕੀਰ ਨਈਂ ਹੁੰਦਾ

ਅੰਦਰੋਂ ਬੰਦਾ ਮੁੱਕ ਜਾਂਦਾਏ
ਅੱਖਾਂ ਦੇ ਵਿਚ ਨੀਰ ਨਈਂ ਹੁੰਦਾ

ਪੱਕੀ ਗੱਲ ਏ ਹੁਣ ਬਾਹਮਣ ਦੇ
ਕਬਜ਼ੇ ਵਿਚ ਕਸ਼ਮੀਰ ਨਈਂ ਹੁੰਦਾ

ਕਿੱਥੇ ਨਵੀਆਂ ਲਾਲਈਆਂ ਨੇਂ?
ਤੇਰੇ ਨਾਲ਼ ਨਸੀਰ ਨਈਂ ਹੁੰਦਾ