ਕਲਾਮ ਕਲਾ ਕੀ ਕਰਦਾ ਮੈਂ

ਕਲਾਮ ਕਲਾ ਕੀ ਕਰਦਾ ਮੈਂ
ਦਿਲ ਸੀ ਜਿਲਾ ਕੀ ਕਰਦਾ ਮੈਂ

ਦਿਲ ਦੇ ਅੰਦਰ ਖੋਟ ਬੜੇ ਸਨ
ਅੱਲ੍ਹਾ ਅੱਲ੍ਹਾ ਕੀ ਕਰਦਾ ਮੈਂ

ਦੱਸੋ ਹਾੜ੍ਹ ਦੇ ਸੂਰਜ ਅੱਗੇ
ਬਾਂਹ ਦਾ ਠ੍ਠੱਲਾ ਕੀ ਕਰਦਾ ਮੈਂ

ਸਾਰੀ ਉਮਰਾਂ ਮੂੰਹ ਵਿਚ ਬੁਰਕੀ
ਸਿਰ ਵਿਚ ਖੁੱਲ੍ਹ ਕੀ ਕਰਦਾ ਮੈਂ

ਮੈਂ ਸਾਂ ਇਕ ਮਜ਼ਦੂਰ ਤੇ ਭੁੱਖਾ
ਸਾਰਾ ਟਿੱਲਾ ਕੀ ਕਰਦਾ ਮੈਂ

ਤੂੰ ਜੇ ਮੇਰਾ ਨਈਂ ਬਣਿਆ ਤੇ
ਮੁੰਦਰੀ ਛੱਲਾ ਕੀ ਕਰਦਾ ਮੈਂ