ਮੈਂ ਤੈਨੂੰ ਉਸ ਵੇਲੇ ਵੇਖਿਆ ਸੀ

ਮੈਂ ਤੈਨੂੰ ਉਸ ਵੇਲੇ ਵੇਖਿਆ ਸੀ
ਜਦੋਂ ਅੱਖਾਂ ਨੇ ਪਹਿਲਾ ਸਾਹ ਲਿਆ ਸੀ

ਕਦੀਂ ਰੋਕਿਆ ਕਦੀਂ ਸਾਹ ਆ ਗਿਆ ਸੀ
ਹਯਾਤੀ ਨਹੀਂ ਕਿਸੇ ਦੀ ਬਦ ਦੁਆ ਸੀ

ਅਸੀਂ ਦੂਜੇ ਕਿਨਾਰੇ ਤੇ ਮਿਲਾਂਗੇ
ਕਿਸੇ ਨੇ ਰੋ ਕੇ ਮੈਨੂੰ ਆਖਿਆ ਸੀ

ਭਲਾ ਤਿੱਖੀ ਹਵਾ ਦਾ ਖ਼ੌਫ਼ ਕਾਹਦਾ
ਬਨੇਰੇ ਤੇ ਹਨੇਰਾ ਬਾਲਿਆ ਸੀ

ਮੈਂ ਉਹ ਵੇਲ਼ਾ ਕਿਦਾਂ ਲੱਭ ਕੇ ਲਿਆਵਾਂ
ਜਦੋਂ ਹੱਥਾਂ ਚ ਪੱਥਰ ਬੋਲਿਆ ਸੀ

ਤੂੰ ਵਾਅਦਾ ਪੂਰਾ ਕਰ ਕੇ ਮਾਰ ਦਿੱਤਾ
ਤੇਰਾ ਲਾਰਾ ਤੇ ਮੇਰਾ ਆਸਰਾ ਸੀ

ਨਸੀਰ ਉਦੋਂ ਕਿਨਾਰੇ ਚੀਕ ਮਾਰੀ
ਜਦੋਂ ਮੈਨੂੰ ਸਮੁੰਦਰ ਖਾ ਗਿਆ ਸੀ