ਧੂੜ ਧਮਾਲਾਂ ਪਾਂਦੀ ਰਹੀ ਏ
ਧੂੜ ਧਮਾਲਾਂ ਪਾਂਦੀ ਰਹੀ ਏ
ਗ਼ੁਰਬਤ ਬੰਦੇ ਖਾਂਦੀ ਰਹੀ ਏ
ਮੇਰੇ ਸ਼ਿਕਵੇ ਹੁੰਦੇ ਰਹੇ ਨੇਂ
ਉਹਨੂੰ ਗਲ ਸਮਾਂਦੀ ਰਹੀ ਏ
ਉਹਨਦਾ ਇੰਜ ਖ਼ਿਆਲ ਏ ਜਿਵੇਂ
ਜੱਟੀ ਦੁੱਧ ਜਮਾ ਦੀ ਰਹੀ ਏ
ਰੇਸ਼ਮ ਵਰਗੇ ਪੱਟਾਂ ਅਤੇ
ਔਹਨਦੀ ਯਾਦ ਸਮਾਂਦੀ ਰਹੀ ਏ
ਸਹੁਰੇ ਘਰ ਵੀ ਸੁੱਕ ਬਾਬਲ ਦੀ
ਗੱਡੀਆਂ ਨਾਲ਼ ਖਿਡਾਂਦੀ ਰਹੀ ਏ
ਰਾਤੀਂ ਪੁੱਤਰ ਘਰ ਨਈਂ ਆਇਆ
ਜਾਂ ਨਿਕਲਦੀ ਮਾਂ ਦੀ ਰਹੀ ਏ