ਸ਼ੱਕ ਦੀ ਦੀਵਾਰ ਖੜੀ ਕਰ ਲਈ ਏ

ਸ਼ੱਕ ਦੀ ਦੀਵਾਰ ਖੜੀ ਕਰ ਲਈ ਏ
ਤੂੰ ਮੇਰੇ ਨਾਲ਼ ਬੜੀ ਕਰ ਲਈ ਏ

ਮੈਂ ਤੇਰੇ ਨਾਲ਼ ਬਗ਼ਾਵਤ ਕਰਦਾ
ਦਿਲ ਮੇਰੇ ਨਾਲ਼ ਅੜੀ ਕਰ ਲਈ ਏ

ਉਹ ਮੇਰੀ ਜ਼ਿੰਦਗੀ ਦਾ ਹਾਸਲ ਏ
ਜੋ ਤੇਰੇ ਨਾਲ਼ ਘੜੀ ਕਰ ਲਈ ਏ

ਸਿਰ ਝੁਕਾਇਆ ਸੀ ਅਦਬ ਤੋਂ ਮੈਂ ਤੇ
ਤੂੰ ਤੇ ਤਲਵਾਰ ਖੜੀ ਕਰ ਲਈ ਏ

ਹਿਜਰ ਦੀ ਰਾਤ ਮੁਕਾਵਨ ਦੇ ਲਈ
ਮੈਂ ਅੱਗਾਂਹ ਹੋਰ ਘੜੀ ਕਰ ਲਈ ਏ

ਖ਼ੌਰੇ ਆਉਣਾਂ ਏ ਕਿਸੇ ਨੇ ਵੇਖਣ ਲਈ
ਮੌਤ ਨੇ ਦੇਰ ਬੜੀ ਕਰ ਲਈ ਏ