ਹਾੜ ਹਮੇਸ਼ਾਂ ਹਰਿ ਹਰਿ ਕਰਕੇ, ਆਪੇ ਹਰਿ ਹੋ ਜਾਵੇ ਆਪ ਗੁਵਾਵੇ
ਜੈਸੇ ਬੀਜ ਆਪ ਫੁਟ ਪਹਿਲੇ, ਪੀਛੇ ਬ੍ਰਿਛ ਬਨਾਵੇ ਖ਼ੂਬ ਸੁਹਾਵੇ
ਕਤਰਾ ਆਪ ਸਮੁੰਦਰ ਹੋਵੇ, ਜਾ ਵਿਚ ਸਿੰਧ ਸਮਾਵੇ ਦਵੈਤ ਮਿਟਾਵੇ
ਜਾ ਮੁਖ ਦੇਖੇ ਦਿਲਬਰ ਵਾਲਾ, ਜੋ ਸਿਰ ਤਲੀ ਟਿਕਾਵੇ ਖ਼ੌਫ਼ ਨਾ ਖਾਵੇ
ਯਾਰੋ ਯਾਰ ਕਹੇ ਹਰ ਵੇਲੇ, ਦੂਈ ਦੂਰ ਹਟਾਵੇ 'ਮੈਂ ਹੱਕ' ਗਾਵੇ
ਪਾਲ ਸਿੰਘ ਜਿਸ ਯਾਰ ਮਿਲੇ ਘਰ, ਉਹ ਕਿਉਂ ਜੰਗਲ ਧਾਵੇ ਕਿਉਂ ਕੁਰਲਾਵੇ