ਭਾਦਰੋਂ ਭੂਤ ਪਾਂਚ ਸਭ ਪਸਰੇ, ਜੋ ਦੀਸੇ ਸੰਸਾਰਾ, ਬਹੁ ਪਰਕਾਰਾ
ਸੁਪਨ ਸਮਾਨ ਤਮਾਸ਼ੇ ਸਭ ਹੀ, ਈਸ਼ਰ ਜਾਣਨਹਾਰਾ, ਲਏ ਨਜ਼ਾਰਾ
ਰੰਗ ਰੰਗ ਦੇ ਟਹਿਕਨ ਬੂਟੇ, ਜਗਤ ਖਿਲੀ ਗੁਲਜ਼ਾਰਾ ਅਪਰ ਅਪਾਰਾ
ਕਾਦਰ ਕੁਦਰਤ ਸਾਜੀ ਐਸੇ, ਜੈਸੇ ਖੇਲ ਮਦਾਰਾ ਪਲਕ ਪਸਾਰਾ
ਚੌਦਾਂ ਤਬਕ ਕੀਏ ਇਕ ਪਲ ਮੈਂ, ਸੂਰਜ ਚੰਦ ਸਤਾਰਾ ਬੇਸ਼ੁਮਾਰਾ
ਪਾਲ ਸਿੰਘ ਕੋਈ ਜਾਨ ਨਾ ਸਕੇ, ਪੀਰ ਵਲੀ ਅਵਤਾਰਾ ਖੇਲ ਤੁਮਾਰਾ