ਵੈਸਾਖ ਵੇਖ ਲੈ ਚਾਲ ਇਸ਼ਕ ਦੀ, ਜਿਸ ਦੇ ਦਿਲ ਵਿਚ ਵੜਦਾ ਓਹੀ ਸੜਦਾ
ਫੜ ਤਲਵਾਰ ਯਾਰ ਵਲ ਜਾਵੇ, ਮਰਨੋਂ ਮੂਲ ਨਾ ਡਰਦਾ ਵੀਣੀ ਫੜਦਾ
ਹੋ ਮਨਸੂਰ ਦੂਰ ਡਰ ਕਰਕੇ, ਅਨਲਹੱਕ ਉਚਰਦਾ ਸੂਲੀ ਚੜ੍ਹਦਾ
ਜਿੱਥੇ ਪੰਖ ਪੰਖ ਨਹੀਂ ਮਾਰੇ, ਪੈਰ ਉਥਾਹੀਂ ਧਰਦਾ ਬੇਸ਼ਕ ਮਰਦਾ
ਜੈਸੇ ਸ਼ਮ੍ਹਾ ਉਤੇ ਪਰਵਾਨਾ, ਤਿਉਂ ਦਿਲਬਰ ਪਰ ਜਰਦਾ ਖ਼ੌਫ਼ ਨਾ ਕਰਦਾ
ਪਾਲ ਸਿੰਘ ਕੀ ਖ਼ੌਫ਼ ਤਿਨ੍ਹਾਂ ਨੂੰ, ਪ੍ਰੇਮ ਜਿਨ੍ਹਾਂ ਨੂੰ ਹਰਦਾ ਤੇਹੀ ਸਵਰਦਾ