See this page in :  

ਮਾਘ ਮਸਤ ਰਹਿੰਦੇ ਨਿਤ ਆਸ਼ਕ, ਪੀ ਕਰ ਵਸਲ ਪਿਆਲੇ ਦਿਲਬਰ ਵਾਲੇ
ਦਿਲ ਤੇ ਖ਼ੌਫ਼ ਨਾ ਰਖਦੇ ਰੱਤੀ, ਸੋਵਨ ਹੋਏ ਸੁਖਾਲੇ, ਏਕ ਨਰਾਲੇ
ਸੋਹਨੀ ਸੂਰਤ ਦੇਖ ਪੀਆ ਦੀ, ਰਹਿਣ ਸਦਾ ਮਤਵਾਲੇ ਮਸਤ ਖਿਆਲੇ
ਜਾਤ ਬਰਨ ਕੁਲ ਲਾਜ ਨਾ ਰਾਖਨ, ਤੋੜੇ ਤਸਬੀਆਂ ਮਾਲੇ ਸਾਗਰ ਡਾਲੇ
ਸੂਰਜ ਇਸ਼ਕੇ ਵਾਲਾ ਚੜ੍ਹਿਆ, ਦੂਰ ਦੂਈ ਦੇ ਪਾਲੇ ਕੀਏ ਸੁਜਾਲੇ
ਪਾਲ ਸਿੰਘ ਲੈ ਅਗਨ ਗਿਆਨ ਕੀ, ਕਰਮ ਕਾਂਡ ਸਭ ਬਾਲੇ ਰਹੇ ਅਕਾਲੇ

ਪਾਲ਼ ਸਿੰਘ ਆਰਿਫ਼ ਦੀ ਹੋਰ ਕਵਿਤਾ