ਮਘਰ ਮਗਨ ਰਹਣ ਹਰਿ ਹਾਲੇ, ਬੂਝ ਆਪਕੋ ਪਿਆਰੇ ਛੋਡ ਪੁਵਾਰੇ
ਥਾਵਰ ਜੰਗਮ ਜੀਵ ਜੰਤ ਲੌ, ਤੂਹੀ ਹਰ ਪਰਕਾਰੇ ਤਰਫਾ ਚਾਰੇ
ਕਿਧਰੇ ਰਾਜਾ ਕਿਧਰੇ ਪਰਜਾ, ਰੰਗ ਤੁਮਾਰੇ ਸਾਰੇ ਦੇਖ ਬਿਚਾਰੇ
ਸਾਗਰ ਏਕ ਦੇਖ ਲਖ ਲਹਿਰਾਂ, ਬੀਜ ਬ੍ਰਿਛ ਪਸਾਰੇ ਫੂਲ ਹਜ਼ਾਰੇ
ਕਿਸ ਦਾ ਜਾਪ ਜਪੇਂ ਹਰ ਵੇਲੇ, ਤੂੰ ਖ਼ੁਦ ਹੀ ਕਰਤਾਰੇ ਦੂਈ ਡਾਰੇ
ਪਾਲ ਸਿੰਘ ਜਿਸ ਦਿਲਬਰ ਮਿਲਿਆ, ਸੋਏ ਪਾਂਵ ਪਸਾਰੇ ਜਿਉਂ ਨਰ ਨਾਰੇ