ਵਿਸਥਾਪਣ

ਜਦ ਅਮਲੀ ਤੋਂ ਅਫੀਮ ਛੁੱਟਦੀ ਹੈ
ਤਾਂ ਅੱਧੀ ਅੱਧੀ ਰਾਤੇ ਜਾ ਛੱਪੜ 'ਚ ਵੜਦਾ ਹੈ
ਖੂਹ 'ਚ ਉੇਤਰ ਕੇ ਵੀ ਪਿੰਡਾ ਸੜਦਾ ਹੈ
ਪਲ ਪਲ ਪਿੱਛੋਂ ਜੰਗਲ ਪਾਣੀ ਜਾਂਦਾ ਹੈ
ਆਪਣੇ ਅੰਦਰ ਮਰੇ ਪਏ ਸ਼ੇਰ ਦੀ ਬੜੀ ਬੋ ਆਉਂਦੀ ਹੈ
ਅਮਲੀ ਬੀੜਾ ਲਾ ਕੇ
ਮੁਰਦਾ ਸ਼ੇਰ ਨੂੰ ਦੋ ਸਾਹ ਹੋਰ ਦਿਵਾਉਣਾ ਚਾਹੁੰਦਾ ਹੈ
ਪਰ ਮਰਿਆ ਹੋਇਆ ਸ਼ੇਰ ਕਦੋਂ ਦਮ ਫੜਦਾ ਹੈ
ਅਮਲੀ ਤੋਂ ਜਦ ਅਫੀਮ ਛੁੱਟਦੀ ਹੈ…