ਮਿਰਜ਼ਾ ਸਾਹਿਬਾਂ

Page 1

ਘਰ ਖੀਵੇ ਦੇ ਸਾਹਿਬਾਨ , ਜੰਮੀ ਮੰਗਲ ਵਾਰ
ਡੂਮ ਸੋਹੇਲੇ ਗਾਵੰਦੇ , ਖ਼ਾਨ ਖੀਵੇ ਦੇ ਬਾਰ
ਰੱਜ ਦੁਆਈੰ ਦਿੱਤੀਆਂ , ਸੋਹਨਈਂ ਪਰਵਾਰ
ਰਲ਼ ਤਦਬੀਰਾਂ ਬਧਯਿਂ , ਛਿੱਲ ਹੋਈ ਮੁਟਿਆਰ
ਸਾਹਿਬਾਨ ਨਾਲ਼ ਸਹੇਲੀਆਂ , ਕੌੜੀ ਰੀਸੀ ਕਾਰ

ਘਰ ਵੰਝਲ ਦੇ ਮਿਰਜ਼ਾ , ਜੰਮਿਆਂ ਕਰੜੇ ਬਾਰ
ਜਨਮ ਦਿੱਤੇ ਮਾਈ ਬਾਪ ਨੇਂ , ਰੂਪ ਦਿੱਤਾ ਕਰਤਾਰ
ਐਸਾ ਮਿਰਜ਼ਾ ਸੁਰ ਮਾਂ , ਖਰਲਾਂ ਦਾ ਸਰਦਾਰ
ਸਾਹਿਬਾਨ ਪੜ੍ਹਦੀ ਪੱਟੀਆਂ , ਮਿਰਜ਼ਾ ਪੜ੍ਹੇ ਕੁਰਾਨ
ਵਿਚ ਮਸੀਤ ਦੇ ਲੱਗੀਆਂ , ਜਾਣੇ ਕੁਲ ਜਹਾਨ

ਨਾ ਮਾਰ ਕਾਜ਼ੀ ਛਮਕਾਂ , ਨਾ ਦੇ ਤੱਤੀ ਨੂੰ ਤਾਅ
ਪੜ੍ਹਨਾ ਸਾਡਾ ਰਹਿ ਗਿਆ , ਲੈ ਆਏ ਇਸ਼ਕ ਲੱਖਾ
ਸਾਹਿਬਾਨ ਗਈ ਤੇਲ ਨੂੰ , ਗਈ ਪਸਾਰੀ ਦੇ ਹਟ
ਫੜ ਨਾ ਜਾਣੇ ਤਕੜੀ , ਹਾੜ ਨਾ ਜਾਣੇ ਵੱਟ
ਤੇਲ ਭੁਲਾਵੇ ਭੁੱਲਾ ਬਾਣੀਆਂ, ਦਿੱਤਾ ਸ਼ਹਿਤ ਉਲਟ

ਵਣਜ ਗਵਾਏ ਬਾਨਯਿਂ , ਬਲ਼ਦ ਗਵਾਏ ਜੱਟ
ਤਿੰਨ ਸੇ ਨਾਂਗਾ ਪਿੜ ਰਿਹਾ, ਹੋ ਗਏ ਚੌੜ ਚੁਪੱਟ
ਮਿਰਜ਼ੇ ਸਾਹਿਬਾਨ ਦੀ ਦੋਸਤੀ, ਰਹਿ ਸੀ ਵਿਚ ਜਗਤ
ਘਰ ਤੋਂ ਸਾਹਿਬਾਨ ਟੁਰ ਪਈ , ਕਰ ਕੇ ਪੜ੍ਹਨੇ ਦੀ ਨਿਯਤ
ਕਾਜ਼ੀ ਸਾਡਾ ਮਰ ਗਿਆ , ਸੁੰਨੀ ਪਈ ਮਸੀਤ

ਤੂੰ ਸਨ ਕਰ ਮੂੰ ਬਾਹਮਣਾਂ , ਕਦੇ ਨਾ ਆਈਓਂ ਕਾਮ
ਘੋੜੀ ਦਿਆਂ ਤੇਰੇ ਚੜ੍ਹਨ ਨੂੰ, ਕਾਠੀ ਸਣੇ ਲਗਾਮ
ਹੱਥਾਂ ਦੀਆਂ ਦੇਵਾਂ ਚੂੜੀਆਂ , ਸੁਣਾ ਕਰਦੀ ਦਾਨ
ਝੋਟੀ ਦਿਆਂ ਦੁੱਧ ਪੀਣ ਨੂੰ , ਹੱਲ ਦੀ ਜ਼ਮੀਨ ਇਨਾਮ
ਜਦ ਤੱਕ ਜੀਵੇ ਸਾਹਿਬਾਨ , ਰੱਖੇ ਤੇਰਾ ਅਹਿਸਾਨ