ਮਿਰਜ਼ਾ ਸਾਹਿਬਾਂ

Page 10

ਛੇੜ ਬੱਕੀ ਚੱਲੀਏ ਦਾਨਾਂ ਬਾਦਨੋਂ , ਕਿਉਂ ਪਿਆ ਵਿਚ ਮੈਦਾਨ
ਮੇਰੇ ਮਿਰਜ਼ੇ ਦੇ ਹੱਥੋਂ ਪਈਆਂ ਭਾਜੜਾਂ , ਅੰਬਰ ਕੋਈ ਨਾ ਪੈਂਡਾ ਠੱਲ
ਰਾਤੀਂ ਮਾਹਨੀ ਤਨਜਨੀਂ , ਲੜ ਪਈ ਮਿਰਜ਼ੇ ਦੀ ਗੱਲ
ਮੈਂ ਬੈਠਾ ਵਿਚ ਕਚਹਿਰੀਆਂ , ਰਾਜੇ ਹੁੰਦੇ ਮੇਰੇ ਵੱਲ
ਮਾਰਾਂ ਰਾਹ ਲਾਹੌਰ ਦਾ , ਸ਼ਹਿਰੀਂ ਘੱਤਾਂ ਹਲਚਲ

ਚਾਰੇ ਕੋਟਾਂ ਲੁੱਟ ਲਈ-ਏ-ਾਂ , ਸਾਂਗਾ ਨਾਲ਼ ਉਥਲ
ਮਰਨਾਂ ਤੇ ਜੱਗ ਛੱਡਣਾਂ , ਮੇਰੀ ਜੱਗ ਵਿਚ ਰਹਿ ਜਾਵੇ ਗਿੱਲ
ਚਧੜ ਸਿਆਲ਼ ਚੜ੍ਹ ਪਏ , ਰਾਹੀਂ ਘੱਤ ਭੀਰ
ਫ਼ੌਜਾਂ ਘੇਰਾ ਘੱਤਿਆ , ਕਰ ਕੇ ਬੜੀ ਤਦਬੀਰ
ਕੜਾ ਕੜ ਚੱਲਣ ਗੋਲੀਆਂ , ਮਿਰਜ਼ੇ ਨੂੰ ਬਹੁਤੇ ਪੈਂਦੇ ਤੀਰ

ਉਹ ਸੱਤਾ ਨਹੀਓਂ ਜਾਗਦਾ , ਕਾਇਮ ਨਹੀਓਂ ਹੁੰਦਾ ਸਰੀਰ
ਵੇਖ ਜਨਡੜੀ ਦੀ ਛਤਰੀ , ਸਿਰ ਪਰ ਬੋਲੇ ਕਾਂ
ਤਾਹਨਗੋਂ ਭੱਜੇ ਮੁਲਕ ਅਲਮੋਤ ਦੇ , ਕਿੱਤੇ ਨਹੀਓਂ ਦਿੰਦੇ ਜਾਣ
ਚਧੜ ਸਿਆਲ਼ ਮਾਰਨਗੇ , ਬੜੇ ਸੂਰਮੇ ਜਵਾਨ
ਅੱਠ ਮਿਰਜ਼ਿਆ ਸੱਤਿਆ , ਕਿਉਂ ਪਿਆ ਬੜੇ ਗੁਮਾਨ

ਘੋੜੀ ਆਉਂਦੀ ਵੀਰ ਸ਼ਮੀਰ ਦੀ , ਆਉਂਦੀ ਸੀ ਬੜੇ ਤਾਣ
ਸੱਤਾ ਹੀ ਤੋ ਉੱਠ ਖਿੜ , ਜੇ ਰੱਬ ਰੱਖੇ ਸਿਦਕ ਈਮਾਨ
ਮਿਰਜ਼ੇ ਆਉਂਦਾ ਵੇਖਿਆ , ਸਾਹਿਬਾਨ ਦਾ ਵੀਰ ਸ਼ਮੀਰ
ਤੇ ਮਿਰਜ਼ੇ ਨੇਂ ਗੋਸ਼ੇ ਵਿਚੋਂ ਕੱਢਿਆ , ਕਰਾੜੀ ਨਿੱਘੀ ਦਾ ਤੀਰ
ਕਰ ਬਿਸਮ ਅੱਲ੍ਹਾ ਮਾਰਿਆ , ਭੌਂਦਾ ਵਾਂਗ ਭਨਭੀਰ

ਘੋੜੀ ਉਤੋਂ ਲਾਹ ਲਿਆ , ਸਾਹਿਬਾਨ ਦਾ ਵੀਰ ਸ਼ਮੀਰ
ਅੱਗੋਂ ਸਾਹਿਬਾਨ ਬੋਲਦੀ , ਮੰਨ ਮਿਰਜ਼ਿਆ ਮੇਰੀ ਸਲਾਹ
ਛੇੜ ਬੱਕੀ ਨੂੰ ਤੂੰ ਰਾਹ ਖਰਲਾਂ ਦੀ , ਲੈ ਚੱਲ ਦਾਨਾਂ ਬਾਦ
ਸਿਆਲਾਂ ਦੀਆਂ ਘੋੜਿਆਂ ਆਦਮ ਖਾਣੀਆਂ , ਨਿੱਤ ਰੋਕ ਲੈਂਦੀਆਂ ਰਾਹ
ਜੇ ਤੂੰ ਮਿਰਜ਼ਾ ਸੂਰਮਾਂ , ਮੇਰੀ ਸਾਹਿਬਾਨ ਔੜ ਨਿਭਾਹ