ਮਿਰਜ਼ਾ ਸਾਹਿਬਾਂ

Page 3

ਅਤੇ ਪੁਲਿੰਗ ਦੇ ਬਹਿ ਕੇ , ਮੇਰੇ ਹੱਥੀਂ ਕਾਜ ਸੰਵਾਰ
ਭਲਕੇ ਆਉਣ ਲੱਗੇ ਭਤਾਈ ਸੰਦਲ ਬਾਰ ਦੇ , ਸਾਹਿਬ ਸੁਣਦੀ ਯਾਰ
ਮੇਰਾ ਜਾਣ ਜ਼ਰੂਰ ਦਾ , ਪਿੱਛੇ ਭਾਈ ਚਾਰ
ਅੱਛੀ ਕਰਨੀ ਆਪਣੀ ਨੱਕ ਨੂੰ , ਨਈਂ ਖਰਲਾਂ ਨੂੰ ਹਾਰ
ਮੇਰਾ ਜਾਣ ਜ਼ਰੂਰ ਦਾ , ਜਾਂਦੇ ਨੂੰ ਹੋੜ ਨਾ ਪਾ

ਕਾਜ ਧੂੰਆਂ ਮੈਂ ਫਿਰਾਂ , ਮੈਨੂੰ ਕਿਸੇ ਦੇ ਕਾਜਾਂ ਨਾਲ਼
ਚੜ੍ਹਦੇ ਮਿਰਜ਼ੇ ਖ਼ਾਨ ਨੂੰ , ਮੱਤਾਂ ਦੇਵੇ ਮਾਂ
ਬੁਰੇ ਸਿਆਲਾਂ ਦੇ ਮਾਮਲੇ , ਬੁਰੀ ਸਿਆਲਾਂ ਦੀ ਰਾਹ
ਬੁਰੀਆਂ ਸਿਆਲਾਂ ਦੀਆਂ ਔਰਤਾਂ , ਲੀਨਦਯਿਂ ਜਾਦੂ ਪਾ
ਕੱਢ ਕਲੇਜਾ ਖਾਨਦ ਯਿਂ , ਮੇਰੇ ਝਾਟੇ ਤੇਲ ਨਾ ਪਾ

ਰਣ ਦੀ ਖ਼ਾਤਿਰ ਚਲਿਆ , ਆਨਵੇਂ ਜਾਨ ਗੁਆ
ਆਖੇ ਮੇਰੇ ਲੱਗ ਜਾ , ਅੱਗੇ ਪੈਰ ਨਾ ਪਾ
ਘਰ ਖੀਵੇ ਦੇ ਕਾਜ ਹੈ , ਲਾਗੀ ਭੇਜਿਆ ਮੇਰੇ ਵਾਰ
ਘਰ ਮੇਰੇ ਆਨ ਕੇ ਦੱਸ ਦਿੱਤੀ , ਸਾਹੇ ਦੀ ਪਾ
ਉਹ ਨਾਨਕੇ ਮੈਂ ਦੋਹਤਰਾ , ਜਾਂਦੇ ਨੂੰ ਮੋੜ ਨਾ ਪਾ

ਪੰਜ ਰੁਪਈਏ ਇੱਕ ਪੁੱਤਰਾ , ਮੈਨੂੰ ਦੇ ਪਾਵਾਂਗਾ ਜਾ
ਮਿਰਜ਼ੇ ਨੇ ਘੋੜੀ ਸਿੰਗਾਰ ਲਈ , ਆਸਣ ਬੈਠਾ ਜਾ
ਚੜ੍ਹਦੇ ਦਾ ਪੱਲਾ ਅਟਕਿਆ , ਛਣਕ ਸਾਮ੍ਹਣੇ ਆ
ਮਿਰਜ਼ਾ ਸਿਆਲਾਂ ਨੂੰ ਚਲਿਆ , ਖੜੇ ਨਿਵਾ ਕੇ ਸੀਸ
ਕੱਢ ਕਲੇਜੇ ਲੈ ਗਈ , ਖ਼ਾਨ ਖੀਵੇ ਦੀ ਧੀ

ਗਜ਼ ਗਜ਼ ਲਮਯਿਂ ਮੀਢਯਿਂ , ਰੰਗ ਜੋ ਗੋਰਾ ਸੀ
ਜੇ ਦੇਵੇ ਪਿਆਲਾ ਜ਼ਹਿਰ ਦਾ , ਮੈਂ ਮਿਰਜ਼ਾ ਲੈਂਦਾ ਪੀ
ਜੇ ਮਾਰੇ ਬਰਛੀ ਕਿਸ ਕੇ , ਮਿਰਜ਼ਾ ਕਦੀ ਨਾ ਕਰਦਾ ਸੀ
ਆਪਣੀ ਮੌਤ ਮੈਂ ਮਰਾਂ , ਮੇਰੇ ਨਾਲ਼ ਤੁਹਾਨੂੰ ਕੀ
ਚੜ੍ਹਦੇ ਮਿਰਜ਼ੇ ਖ਼ਾਨ ਨੂੰ , ਵਹਨਜਲ ਦਿੰਦਾ ਮੱਤ