ਮਿਰਜ਼ਾ ਸਾਹਿਬਾਂ

Page 5

ਮਿਰਜ਼ਾ ਸਿਆਲਾਂ ਨੂੰ ਟੁਰ ਪਿਆ , ਚਲਿਆ ਹੋ ਅਸਵਾਰ
ਮਿਰਜ਼ਾ ਪੁੱਛੇ ਪੀਲੂ ਸ਼ਾਇਰ ਤੂੰ , ਦੱਸੀਂ ਸ਼ਗਨ ਵਿਚਾਰ
ਪੀਲੂ ਬੈਠਾ ਖੂਹ ਤੇ , ਕਰ ਕੇ ਲੱਖ ਤਦਬੀਰ
ਕਾਨਜਨ ਬੱਧਾ ਤੱਕਲਾ , ਤੱਕਲਾ ਬੱਧਾ ਤੀਰ
ਲੱਠ ਪੱਲਾ ਨਾਂ ਮਿਲਿਆ , ਕਰੜੇ ਘੱਤ ਜ਼ੰਜ਼ੀਰ

ਕਮਯਿਂ ਮੁਡ਼ ਧਤੋਰਯਿਂ , ਜਿਵੇਂ ਬਾਦਸ਼ਾਹ ਮੁੱਢ ਵਜ਼ੀਰ
ਕਥਾ ਹਟ ਹਟ ਕਰ ਰਿਹਾ , ਜਿਉਂ ਦਰ ਵਿਚ ਖੜ੍ਹਾ ਫ਼ਕੀਰ
ਟਿੰਡਾਂ ਗੇੜਮ ਗੇੜਿਆਂ , ਭਰ ਭਰ ਡੋਹਲਨ ਨੀਰ
ਅੱਗੋਂ ਮਿਰਜ਼ਾ ਬੋਲਿਆ , ਤੈਨੂੰ ਦਿਆਂ ਸੁਣਾ
ਤੇਰੀਆਂ ਗੱਲਾਂ ਝੋਠਯਿਂ , ਇਕ ਵੀ ਮਨ ਦੀ ਨਾ

ਐਨੀਂ ਖਿੜ ਕੇ ਵਾਲੇ ਆਦਮੀ , ਕਬਰੀਂ ਜਾ ਪਏ
ਜੇ ਭਲੀ ਚਾਹੁਣਾ ਐਂ ਜ਼ਿੰਦਗੀ , ਗਾਹਾਂ ਪੈਰ ਨਾ ਦੇ
ਰਸਤੇ ਪੇ ਜਾਓ ਰਾਹੀਵ , ਡੰਡੀ ਪੈਰ ਨਾ ਘੱਤ
ਜਿਸ ਦਿਨ ਸਾਹਾ ਸਾਧਿਆ , ਲਾਗੀ ਦਿੰਦੇ ਘੱਤ
ਘਰ ਮਿਰਜ਼ੇ ਦੇ ਆ ਕੇ , ਪਾਉਂਦਾ ਸਾਹੇ ਦੀ ਦੱਸ

ਪੰਜ ਰੁਪਈਏ ਇੱਕ ਪਤੀਹਾ , ਨਾਂ ਵਾਹਦਾ ਜਾਨਾਂ ਘੱਤ
ਤੁਹਾਡੀ ਬਾਰੇ ਘੋੜਿਆਂ , ਮੇਰੀ ਬੱਕੀ ਦਾ ਪਤਲਾ ਲੱਕ
ਆਲੂ ਰੁਪਈਆ ਸਲਾਮ ਦਾ , ਤੁਹਾਨੂੰ ਅੱਗੇ ਨਾ ਆਈ ਮੱਤ
ਸਮ ਬੱਕੀ ਦੇ ਖਿੜ ਕਦੇ , ਜਿਵੇਂ ਲੋਹੇ ਪੈਣ ਧਿਗਾਣ
ਦਮ ਬੱਕੀ ਦੀ ਐਂ ਫਿਰੇ , ਜਿਉਂ ਚੋਰੀ ਕਰੇ ਗ਼ੁਲਾਮ

ਮਨ੍ਹਾ ਨਾਲ਼ ਲਾਹੇ ਪਗੜੀਆਂ , ਫੱਟ ਕੇ ਸਿੱਟੇ ਅਣਜਾਣ
ਬੱਕੀ ਲਾਹੀਆਂ ਪਗੜੀਆਂ , ਵੇਖੀ ਨਾ ਕਿਸੇ ਦੀ ਲਾਜ
ਨਾਈ ਮਹਿਰਾ ਮਾਰਿਆ , ਸ਼ਰਬਤ ਦਿੱਤਾ ਡੋਹਲ
ਪੁੱਛ ਨਾ ਪਤੀਦੇ ਮਾਮਲੇ , ਨਇਯੋਂ ਨਾ ਲਗਦੇ ਛੋੜ
ਗੱਲਾਂ ਕਰਨ ਸੁਖਾਲੀਆਂ , ਔਖੇ ਪਾਲਣੇ ਬੋਲ