ਬੜੇ ਕਰਮ ਕੀਤੇ ਮੇਰੇ ਤੇ ਖ਼ੁਦਾ ਨੇ

ਬੜੇ ਕਰਮ ਕੀਤੇ ਮੇਰੇ ਤੇ ਖ਼ੁਦਾ ਨੇ
ਮੁਹੱਬਤ ਦੇ ਬਖ਼ਸ਼ੇ ਸੋ ਮੈਨੂੰ ਖ਼ਜ਼ਾਨੇ

ਵਗਾ ਹਿਵੇਂ ਦੀ ਤੀਰ ਉਹਦੇ ਪੈਂਦੇ ਨੇਂ
ਸ਼ਿਕਾਰੀ ਅਸਾਡਾ ਨਾ ਬੰਨ੍ਹੇ ਨਿਸ਼ਾਨੇ

ਬੱਪਾ ਹੋਣਾ ਤੂਫ਼ਾਨ ਦਾ ਦੌਰ ਨਾਹੀਂ
ਮੇਰੇ ਨੈਣ ਪਏ ਢੂੰਡਦੇ ਨੇਂ ਬਹਾਨੇ

ਕੋਈ ਦੁਨੀਆ ਵਿਚ ਤਹਿਲਕਾ ਮਚ ਜਾਏ
ਉਹਦੀ ਜ਼ੁਲਫ਼ ਨੂੰ ਛੇੜ ਦਿੱਤਾ ਸਬਾ ਨੇ

ਹੈ ਅਫ਼ਸੋਸ ਮੈਨੂੰ ਐਂ ਉਹਦੀ ਮੁਹੱਬਤ
ਮੁਹੱਬਤ ਦੀ ਜਿਹੜਾ ਹਕੀਕਤ ਨਾ ਜਾਣੇ

ਜੇ ਸੁਣ ਲੇਨ ਦੁਸ਼ਮਣ ਤੇ ਦੁਸ਼ਮਣ ਵੀ ਰੋਵਣ
ਮੇਰੇ ਨਾਲ਼ ਜੋ ਆਸ਼ਨਾ ਨਯੇ

ਨਿਰੇ ਸਾਦਾ ਰੁਖ਼ ਫ਼ਜ਼ਲ ਜਾਨੈਂ ਨਾ ਸਾਦੇ
ਇਹ ਜ਼ਾਲਮ ਨੇਂ, ਸਫ਼ਾਕ ਨੇਂ, ਪਰ ਜਫ਼ਾ ਨੇ