ਇਹ ਫੁੱਟ ਬਿਰਹੋਂ ਦੇ ਮੈਨੂੰ ਦੇਰ ਪਾ ਮਲੂਮ ਹੁੰਦੇ ਨੇਂ

ਇਹ ਫੁੱਟ ਬਿਰਹੋਂ ਦੇ ਮੈਨੂੰ ਦੇਰ ਪਾ ਮਲੂਮ ਹੁੰਦੇ ਨੇਂ
ਜੋ ਮੇਰੇ ਰੋਗ ਨੇਂ ਉਹ ਲਾ ਦਵਾ ਮਲੂਮ ਹੁੰਦੇ ਨੇਂ

ਜਿਹਨਾਂ ਨੂੰ ਜ਼ਿੰਦਗੀ ਵਿਚ ਇਸ ਜ਼ਾਲਮ ਦੇ ਨੇ ਹੱਥ ਲੱਗੇ
ਉਨ੍ਹਾਂ ਨੂੰ ਮੇਰੇ ਸ਼ਿਕਵੇ ਕੁੱਝ ਬਜਾ ਮਲੂਮ ਹੁੰਦੇ ਨੇਂ

ਜੇ ਇਕ ਸੁਮਨ ਤੋਂ ਰੁਕ ਜਾਏ ਤੇ ਦੂਜਾ ਸ਼ੁਰੂ ਹੋ ਜਾਂਦਾ ਏ
ਮੇਰੇ ਨਾਸੂਰ ਇਕ ਤੋਂ ਇਕ ਸਿਵਾ ਮਲੂਮ ਹੁੰਦੇ ਨੇਂ

ਗਏ ਅੱਖੜ ਚਮਨ ਦੇ ਮਿਰਗ਼ ਆਪਣੀ ਖ਼ੁਸ਼ ਬਿਆਨੀ ਤੋਂ
ਕਿਤੇ ਬੈਠੇ ਤੇਰੇ ਮਦ ਹਿੱਤ ਸਿਰਾ ਮਲੂਮ ਹੁੰਦੇ ਨੇਂ

ਕੋਈ ਮੈਖ਼ਾਨੇ ਵੱਲ ਕੋਈ ਪਿਆ ਬੁੱਤ ਖ਼ਾਨੇ ਵੱਲ ਦੌੜੇ
ਫ਼ਜ਼ਲ ਦੇ ਯਾਰ ਸਾਰੇ ਪਾਰਸਾ ਮਲੂਮ ਹੁੰਦੇ ਨੇਂ