ਨਾ ਦਮ ਨਿਕਲੇ, ਨਾ ਜਾਏ ਗ਼ਮ ਅਸਾਡਾ

ਨਾ ਦਮ ਨਿਕਲੇ, ਨਾ ਜਾਏ ਗ਼ਮ ਅਸਾਡਾ
ਹੈ ਵਿਚ ਆਲਮ ਅਜਬ ਆਲਮ ਅਸਾਡਾ

ਉਹ ਪੁੱਟੇ ਯਾਰ ਰਲਿਆ ਜਨਾਜ਼ਯੇ
ਫਬਾਯਾ ਦੁਸ਼ਮਣਾਂ ਮਾਤਮ ਅਸਾਡਾ

ਹਿਜਰ ਦੇ ਸਦਮਿਆਂ ਨੇ ਰਹਿਣ ਦਿੱਤਾ
ਜਿਗਰ ਮੁਹਕਮ ਨਾ ਦਿਲ ਮੁਹਕਮ ਅਸਾਡਾ

ਜਫ਼ਾ ਨੂੰ ਲੁਤਫ਼ ਜਾਨਣੇ ਆਂਂ
ਸਮਝ ਚੰਨਾਂ ਗ਼ਨੀਮਤ ਦਮ ਅਸਾਡਾ

ਤਮਾਸ਼ਾ ਬਣ ਗਈ ਹਾਲਤ ਅਸਾਡੀ
ਨਹੀਂ ਕੋਈ ਫ਼ਜ਼ਲ ਹਨ ਮਹਿਰਮ ਅਸਾਡਾ