ਸਾਕੀ ਦੀ ਮਹਿਫ਼ਲ ਵਿਚ ਰਾਤੀਂ ਕੁੱਝ ਸਾਂਵਿਆਂ ਆਇਆਂ ਨੀਂਂ

ਸਾਕੀ ਦੀ ਮਹਿਫ਼ਲ ਵਿਚ ਰਾਤੀਂ ਕੁੱਝ ਸਾਂਵਿਆਂ ਆਇਆਂ ਨੀਂਂ
ਜਾਮਾਂ ਨੇ ਤੌਬਾ ਭੰਨ ਛੱਡੀ ਭੰਨ ਛੱਡਿਆ ਤੌਬਾ ਜਾਮਾਂ ਨੂੰ

ਮੈਂ ਰੋਜ਼ ਮੁਹੱਬਤ ਉਹਦੀ ਦਾ, ਦਿਲ ਆਪਣੇ ਵਿਚ ਛੁਪਾਇਆ ਸੀ
ਅੱਜ ਸ਼ੋਖ਼ ਪੰਨੇ ਵਿਚ ਹੰਝੂਆਂ ਨੇ ਦੱਸ ਦਿੱਤਾ ਖ਼ਾਸਾਂ ਆਮਾਂ ਨੂੰ

ਮੈਂ ਆਪਣੀ ਵਸਤੀ ਵਿਚ ਇੰਜੀਂ , ਦਿਨ ਸਾਰਾ ਫ਼ਜ਼ਲ ਗੁਜ਼ਾਰ ਦੀਆਂ
ਜਿਸ ਤਰ੍ਹਾਂ ਮੁਸਾਫ਼ਰ ਹੁੰਦੇ ਨੇਂ ਕੁੱਝ ਉਖੜੇ ਪਖੜੇ ਸ਼ਾਮਾਂ ਨੂੰ