ਉਮਰ ਸਾਰੀ ਗ਼ਲਤੀਆਂ ਤੇ ਗ਼ਲਤੀਆਂ ਖਾਂਦਾ ਰਿਹਾ

ਉਮਰ ਸਾਰੀ ਗ਼ਲਤੀਆਂ ਤੇ ਗ਼ਲਤੀਆਂ ਖਾਂਦਾ ਰਿਹਾ
ਸਾਦਗੀ ਵਿਚ ਸਾਦਗੀ ਦੀ ਮੈਂ ਸਜ਼ਾ ਪਾਂਦਾ ਰਿਹਾ

ਖ਼ਾਰਾਂ ਨੂੰ ਗਲ ਜਾਣ ਕੇ ਗਲ ਨਾਲ਼ ਲਟਕਾ ਨਦਾ ਰਿਹਾ
ਮੈਂ ਸਮਝ ਕੇ ਲਾਅਲ ਅੰਗਿਆਰਾਂ ਨੂੰ ਹੱਥ ਪਾਂਦਾ ਰਿਹਾ

ਬਿਜਲੀਆਂ ਚਮਕਣ ਤੇ ਮੈਂ ਸਮਝਾਂ ਤਜਲੀ ਤੂਰ ਦੀ
ਮੈਂ ਭੁਲਾਵੇ ਪਾਣੀ ਦੇ ਰੀਤਾਂ ਦੇ ਵੱਲ ਜਾਂਦਾ ਰਿਹਾ

ਆਬ ਖ਼ੰਜਰ ਨੂੰ ਰਿਹਾ ਮੈਂ ਆਬ ਹਯਾਤੀ
ਜ਼ਹਿਰ ਨੂੰ ਤਰਿਆਕ ਦੀ ਥਾਂ ਆਪਣੇ ਮੂੰਹ ਲਾਂਦਾ ਰਿਹਾ

ਮੇਰੀ ਬੇਸੁਰਤੀ ਤੇ ਉਨ੍ਹਾਂ ਆਨ ਕੇ ਮਖੂ ਲੱਲ
ਮੈਨੂੰ ਫ਼ਿਰਕਤ ਵਿਚ ਜਿਹਨਾਂ ਦੀ ਗ਼ਸ਼ ਤੇ ਗ਼ਸ਼ ਆਂਦਾ ਰਹੀਆ

ਬੇਕਰਾਰੀ ਥੀਂ ਨਾ ਇਹ ਮੁੜਿਆ ਨਾ ਉਹ ਰੌਣ ਥੀਂ
ਮੈਂ ਕਦੀ ਦਿਲ ਨੂੰ ਕਦੀ ਅੱਖੀਆਂ ਨੂੰ ਸਮਝਾਂਦਾ ਰਿਹਾ

ਇਸ ਕਾਫ਼ਰ ਦਾ ਦਿਲ ਅਪਣਾ ਤੇ ਕਦੀ ਹੋਇਆ ਨਾ ਮੋਮ
ਸ਼ਿਅਰ ਪੜ੍ਹ ਕੇ ਫ਼ਜ਼ਲ ਦੇ ਲੋਕਾਂ ਨੂੰ ਤੁੜ ਪਾਂਦਾ ਰਿਹਾ