ਪੂਰਨ ਭਗਤ : ਰਾਜੇ ਦਾ ਪੂਰਨ ਨੂੰ ਬੁਲਾ ਭੇਜਣਾ

ਕਾਦਰਯਾਰ

29
ਅਲਫ਼ ਆਖਦੀ ਸਦ ਕੇ ਚੋਬਦਾਰਾਂ,
ਜ਼ਰਾ ਸਦ ਕੇ ਪੂਰਨ ਲਿਆਵਨਾ ਜੇ ।
ਝਬ ਜਾਓ ਸ਼ਿਤਾਬ ਨਾ ਢਿਲ ਲਾਵੋ,
ਨਾਲ ਸਦ ਵਜ਼ੀਰ ਲਿਆਵਨਾ ਜੇ ।
ਕੱਢੇ ਗਾਲੀਆਂ ਦੁਹਾਂ ਨੂੰ ਕਰੋ ਹਾਜ਼ਰ,
ਝਬਦੇ ਜਾਓ ਨਾ ਛਡ ਕੇ ਆਵਨਾ ਜੇ ।
ਕਾਦਰਯਾਰ ਜੇ ਪੁਛਸੀ ਕੰਮ ਅਗੋਂ,
ਰਾਜੇ ਸਦਿਆ ਜਾਇ ਫੁਰਮਾਵਨਾ ਜੇ ।
30
ਯੇ ਯਾਦ ਕੀਤਾ ਰਾਜੇ ਬਾਪ ਤੈਨੂੰ,
ਹੱਥ ਬੰਨ੍ਹ ਕੇ ਆਖਿਆ ਚੋਬਦਾਰਾਂ ।
ਸੁਣੀ ਗਲ ਤੇ ਦਿਲ ਨੂੰ ਸੁਝ ਗਈ ਸੂ,
ਜਿਹੜੀ ਗਾਂਵਦੀ ਸੀ ਕਲ ਮਾਉਂ ਵਾਰਾਂ ।
ਜਿਸ ਕੰਮ ਨੂੰ ਰਾਜੇ ਯਾਦ ਕੀਤਾ,
ਰਾਗ ਵਜਿਆ ਤੇ ਬੁੱਝ ਗਈਆਂ ਤਾਰਾਂ ।
ਕਾਦਰਯਾਰ ਮੀਆਂ ਤੁਰ ਪਿਆ ਪੂਰਨ,
ਆਣ ਕਰਦਾ ਹੈ ਬਾਪ ਨੂੰ ਨਮਸ਼ਕਾਰਾਂ ।

Read this poem in Roman or شاہ مُکھی

ਕਾਦਰਯਾਰ ਦੀ ਹੋਰ ਕਵਿਤਾ