ਪੂਰਨ ਭਗਤ : ਕਵੀਓਵਾਚ

ਕਾਦਰਯਾਰ

20
ਫ਼ੇ ਫੇਰ ਖਲੋਇ ਕੇ ਸਿਫ਼ਤ ਕੀਤੀ,
ਏਹਨਾ ਤ੍ਰੀਮਤਾਂ ਖ਼ਾਨ ਨਿਵਾਇ ਦਿਤੇ ।
ਰਾਜੇ ਭੋਜ ਉਤੇ ਅਸਵਾਰ ਹੋਈਆਂ,
ਮਾਰ ਅਡੀਆਂ ਅਕਲ ਭੁਲਾਇ ਦਿਤੇ ।
ਪੂਰਨ ਭਗਤ ਵਿਚਾਰਾ ਸੀ ਕੌਣ ਕੋਈ,
ਯੂਸਫ਼ ਜੇਹੇ ਤਾਂ ਖੂਹ ਪੁਵਾਇ ਦਿਤੇ ।
ਕਾਦਰਯਾਰ ਤ੍ਰੀਮਤਾਂ ਡਾਢੀਆਂ ਨੀ,
ਦਹਿਸਰ ਜੇਹੇ ਤਾਂ ਥਾਇ ਮਰਵਾਇ ਦਿਤੇ ।
21
ਕਾਫ਼ ਕਰਮ ਜਾਂ ਬੰਦੇ ਦੇ ਜਾਗਦੇ ਨੀ,
ਰਬ ਆਣ ਸਬਬ ਬਣਾਂਵਦਾ ਈ ।
ਸਿਰੇ ਪਾਉ ਬਨਾਉਂਦਾ ਕੈਦੀਆਂ ਨੂੰ,
ਦੁਖ ਦੇਇ ਕੇ ਸੁਖ ਦਿਖਾਉਂਦਾ ਈ ।
ਰਬ ਬੇ-ਪ੍ਰਵਾਹ ਬੇਅੰਤ ਹੈ ਜੀ,
ਉਹਦਾ ਅੰਤ ਹਿਸਾਬ ਨਾ ਆਉਂਦਾ ਈ ।
ਕਾਦਰਯਾਰ ਫਿਰ ਸਾਬਤੀ ਦੇਖ ਉਸ ਦੀ,
ਰਬ ਹੱਕ ਨੂੰ ਚਾਇ ਪੁਚਾਉਂਦਾ ਈ ।

Read this poem in Roman or شاہ مُکھی

ਕਾਦਰਯਾਰ ਦੀ ਹੋਰ ਕਵਿਤਾ