ਅਬੂਜ਼ਰ ਹੋ ਗਿਆ ਵਾਂ

ਅਬੂਜ਼ਰ ਹੋ ਗਿਆ ਵਾਂ
ਸਰਾਸਰ ਹੋ ਗਿਆ ਵਾਂ

ਸੁਖ਼ਨਵਰ ਆਖਦੇ
ਸੁਖ਼ਨਵਰ ਹੋ ਗਿਆ ਵਾਂ

ਮੈਂ ਉਹਨੂੰ ਵੇਖਿਆ ਨਈਂ
ਨਿਛਾਵਰ ਹੋ ਗਿਆ ਵਾਂ

ਜ਼ਿਮੀਂ ਸਾਂ ਅੰਬਰਾਂ ਦੇ
ਬਰਾਬਰ ਹੋ ਗਿਆ ਵਾਂ

ਨਿਸ਼ਾਨੀ ਮੋੜ ਬੈਠਾਂ
ਸਿਤਮਗਰ ਹੋ ਗਿਆ ਵਾਂ

ਮੈਂ ਮੋਤੀ ਥੁੱਕਣਾ ਵਾਂ
ਕਲੰਦਰ ਹੋ ਗਿਆ ਵਾਂ

ਨ੍ਹੇਰੇ ਬਾਲ ਕੇ ਤੇ
ਮੁਨੱਵਰ ਹੋ ਗਿਆ ਵਾਂ

ਰਫ਼ਾਕਤ ਬੋਲਦਾ ਨਈਂ
ਕੀ ਪੱਥਰ ਹੋ ਗਿਆ ਵਾਂ